ਨਵੀਂ ਦਿੱਲੀ, 13 ਮਾਰਚ
ਰੂਸ-ਯੂਕਰੇਨ ਜੰਗ ਦੇ ਮੱਦੇਨਜ਼ਰ ਭਾਰਤ ਨੇ ਫੈਸਲਾ ਕੀਤਾ ਹੈ ਕਿ ਯੂਕਰੇਨ ਵਿਚਲਾ ਭਾਰਤੀ ਦੂਤਾਵਾਸ ਆਰਜ਼ੀ ਤੌਰ ’ਤੇ ਪੋਲੈਂਡ ਤਬਦੀਲ ਕੀਤਾ ਜਾਵੇਗਾ। ਰੂਸੀ ਫੌਜਾਂ ਯੂਕਰੇਨ ਦੇ ਕਈ ਸ਼ਹਿਰਾਂ ਵਿਚ ਦਾਖਲ ਹੋ ਗਈਆਂ ਹਨ ਤੇ ਇਹ ਫੌਜਾਂ ਰਾਜਧਾਨੀ ਕੀਵ ਤੋਂ ਕੁਝ ਕਿਲੋਮੀਟਰ ਹੀ ਦੂਰ ਰਹਿ ਗਈਆਂ ਹਨ। ਇਸ ਕਰ ਕੇ ਵਿਦੇਸ਼ ਮੰਤਰਾਲੇ ਨੇ ਯੂਕਰੇਨ ਵਿਚਲੇ ਭਾਰਤੀ ਦੂਤਾਵਾਸ ਨੂੰ ਪੋਲੈਂਡ ਤੋਂ ਕੰਮ ਕਰਨ ਲਈ ਕਿਹਾ ਹੈ।