ਮੁੰਬਈ: ਉੱਘੇ ਬੌਲੀਵੁੱਡ ਸ਼ਾਇਰ-ਗੀਤਕਾਰ ਜਾਵੇਦ ਅਖ਼ਤਰ ਨੇ ‘ਦਿ ਲਿਵ-ਇਨ’ ਨਾਮੀ ਨਵਾਂ ਗੀਤ ਲਿਖਿਆ ਹੈ ਜੋ 14 ਮਾਰਚ ਨੂੰ ਰਿਲੀਜ਼ ਹੋਵੇਗਾ। ਇਹ ਗੀਤ ਹਜ਼ਾਰਾਂ ਸਾਲਾ ਤੋਂ ਵਿਕਸਤ ਹੋ ਰਹੀ ਦੁਨੀਆ ਅਤੇ ਵਿਆਹ ਕਰਵਾਉਣ ਦੀ ਥਾਂ ਇਕੱਠਿਆਂ ਰਹਿਣ ਦੇ ਰੁਝਾਨ ਨੂੰ ਦਰਸਾਉਂਦਾ ਹੈ। ਗੀਤ ਰਾਹੀਂ ਦੱਸਿਆ ਗਿਆ ਹੈ ਕਿ ਕਿਵੇਂ ਸਮੇਂ ਦੇ ਨਾਲ ਸਮਾਜ ਵੀ ਬਦਲ ਜਾਂਦਾ ਹੈ ਅਤੇ ਇਸੇ ਤਰ੍ਹਾਂ ਲੋਕਾਂ ਦੀਆਂ ਆਦਤਾਂ ਅਤੇ ਉਨ੍ਹਾਂ ਦੇ ਰਹਿਣ-ਸਹਿਣ ਦਾ ਢੰਗ ਵੀ ਬਦਲ ਜਾਂਦਾ ਹੈ। ਸੰਗੀਤ ਨਿਰਦੇਸ਼ਕ ਸ਼ਮੀਰ ਟੰਡਨ ਵੱਲੋਂ ਤਿਆਰ ਕੀਤਾ ਗਿਆ ਇਹ ਗੀਤ ਨਵੀਂ ਦਿਸ਼ਾ ਵੱਲ ਇੱਕ ਪੁਲਾਂਘ ਹੈ ਕਿਉਂਕਿ ਇਸ ਦਾ ਉਦੇਸ਼ ਪੁਰਾਣੀ ਪੀੜ੍ਹੀ ਨੂੰ ਇਕੱਠਿਆਂ ਰਹਿਣ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ। ਇਹ ਗੀਤ ਮੋਹਿਤ ਚੌਹਾਨ ਅਤੇ ਨਿਖਿਤਾ ਗਾਂਧੀ ਨੇ ਗਾਇਆ ਹੈ, ਜਿਨ੍ਹਾਂ ਦਾ ਗਾਣਾ ‘ਜੁਗਨੂੰ’ ਮਸ਼ਹੂਰ ਹੈ। ਵੀਡੀਓ ਫਿਲਮਾਂਕਣ ਦਾ ਕੰਮ ਆਦਿੱਤਿਆ ਦੱਤ ਨੇ ਕੀਤਾ ਹੈ। -ਆਈਏਐੱਨਐੱਸ