ਨਵੀਂ ਦਿੱਲੀ, 10 ਅਕਤੂਬਰ
ਰਾਜਸਥਾਨ ਦੇ ਚਿਤੌੜਗੜ੍ਹ ਦੀ ਵੀਹ ਸਾਲਾ ਅਦਿਤੀ ਮਹੇਸ਼ਵਰੀ ਭਾਰਤ ਵਿਚ ਬ੍ਰਿਟਿਸ਼ ਹਾਈ ਕਮਿਸ਼ਨਰ ਦੀ ਇਕ ਦਿਨ ਲਈ ਸਿਖਰਲੀ ਅਧਿਕਾਰੀ ਬਣੀ। ਅਦਿਤੀ ਨੇ ਇਸ ਸਬੰਧੀ ਕਰਵਾਏ ਮੁਕਾਬਲੇ ਵਿਚ ਮੋਹਰੀ ਸਥਾਨ ਹਾਸਲ ਕੀਤਾ ਸੀ। ਉਹ ਦਿੱਲੀ ਯੂਨੀਵਰਸਿਟੀ ਦੇ ਮਿਰੰਡਾ ਹਾਊਸ ਕਾਲਜ ਵਿਚ ਬੈਚਲਰ ਦੀ ਪੜ੍ਹਾਈ ਕਰ ਰਹੀ ਹੈ। ਉਸ ਨੇ ਸਿਖਰਲੇ ਅਧਿਕਾਰੀ ਵਜੋਂ ਦੋਵਾਂ ਦੇਸ਼ਾਂ ਦਰਮਿਆਨ ਗਤੀਵਿਧੀਆਂ ਸਬੰਧੀ ਜਾਣਕਾਰੀ ਹਾਸਲ ਕੀਤੀ। ਅਦਿਤੀ ਨੇ ਦੱਸਿਆ ਕਿ ਅੱਜ ਉਸ ਨੂੰ ਸਿਖਰਲੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਤਜਰਬਾ ਹਾਸਲ ਹੋਇਆ ਹੈ ਜਿਸ ਤੋਂ ਉਹ ਪ੍ਰੇਰਨਾ ਲੈਂਦੀ ਰਹੇਗੀ।