ਮਮਦੋਟ: ਬਲਾਕ ਮਮਦੋਟ ਅਧੀਨ ਪੈਂਦੇ ਪਿੰਡ ਦਿਲਾ ਰਾਮ ਵਿੱਚ ਕੁਝ ਸਮਾਂ ਪਹਿਲਾਂ ਹਾਈ ਕੋਰਟ ਦੇ ਹੁਕਮਾਂ ’ਤੇ ਪਿੰਡ ਦੀ ਫਿਰਨੀ ਤੇ ਨਾਜਾਇਜ਼ ਕਾਬਜ਼ਕਾਰਾਂ ਕੋਲੋਂ ਕਬਜ਼ੇ ਛੁਡਵਾਏ ਗਏ, ਜਿਸ ਦਾ ਮਲਬਾ ਅਜੇ ਵੀ ਰਸਤੇ ’ਤੇ ਖਿੱਲਰਿਆ ਪਿਆ ਸੀ। ਇਸ ਮਲਬੇ ਨੂੰ ਸਾਫ਼ ਕਰਨ ਵਾਸਤੇ ਪਿੰਡ ਦੀ ਸ਼ੇਰੇ ਪੰਜਾਬ ਕਲੱਬ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਖਿੱਲਰੇ ਹੋਏ ਮਲਬੇ ਦੀ ਸਫ਼ਾਈ ਕੀਤੀ। ਇਸ ਸਬੰਧੀ ਪਿੰਡ ਦੇ ਸਰਪੰਚ ਅੰਗੂਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਰਾਸਤੇ ਦੀ ਸਫ਼ਾਈ ਕਰ ਦਿੱਤੀ ਹੈ ਤਾਂ ਜੋ ਰਾਸਤੇ ’ਚੋਂ ਲੰਘਣ ਵਾਲਿਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਪਿੰਡ ਦੀ ਸੁੰਦਰਤਾ ਨੂੰ ਵਧਾਉਣ ਲਈ ਬੂਟੇ ਵੀ ਲਗਾਏ ਜਾ ਰਹੇ ਹਨ। -ਪੱਤਰ ਪ੍ਰੇਰਕ