ਪੱਤਰ ਪ੍ਰੇਰਕ
ਹੁਸ਼ਿਆਰਪੁਰ, 7 ਅਕਤੂਬਰ
ਕੇਂਦਰੀ ਜੇਲ੍ਹ ਦੇ 5 ਕੈਦੀਆਂ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋਏ ਹਨ। 3 ਅਣਪਛਾਤੇ ਕੈਦੀਆਂ ਸਮੇਤ 8 ਖਿਲਾਫ਼ ਸਿਟੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਜੇਲ੍ਹ ਦੇ ਵਾਰਡਰ ਵਲੋਂ ਜਦੋਂ ਬੈਰਕਾਂ ਦੀ ਤਲਾਸ਼ੀ ਲਈ ਗਈ ਤਾਂ ਕੈਦੀ ਸੰਜੇ ਕੁਮਾਰ ਉਰਫ਼ ਸੰਜੂ ਪੁੱਤਰ ਰਾਜਬੀਰ ਵਾਸੀ ਢਿੱਲਵਾਂ ਰੋਡ ਜਲੰਧਰ, ਪਰਮਿੰਦਰ ਸਿੰਘ ਉਰਫ਼ ਭਿੰਦਾ ਪੁੱਤਰ ਬਲਦੇਵ ਸਿੰਘ ਵਾਸੀ ਮਾਹਿਲਪੁਰ, ਅਮਨਦੀਪ ਸਿੰਘ ਉਰਫ਼ ਬਾਊ ਪੁੱਤਰ ਨਿਰਮਲ ਸਿੰਘ ਵਾਸੀ ਮਲਿਕਪੁਰ ਲੁਧਿਆਣਾ, ਜਤਿੰਦਰ ਸਿੰਘ ਉਰਫ਼ ਬਿੱਕਾ ਪੁੱਤਰ ਅਸ਼ੋਕ ਕੁਮਾਰ ਵਾਸੀ ਬਸਤੀ ਯੋਧੇਵਾਲ ਲੁਧਿਆਣਾ ਅਤੇ ਜੋਨ ਮਸੀਹ ਪੁੱਤਰ ਗੁਲਾਮ ਮਸੀਹ ਵਾਸੀ ਮੁਕੇਰਆਂ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋਏ। ਇਨ੍ਹਾਂ ਤੋਂ ਇਲਾਵਾ ਤਿੰਨ ਬੈਰਕਾਂ ਵਿਚੋਂ ਵੀ ਮੋਬਾਈਲ ਫ਼ੋਨ ਬਰਾਮਦ ਹੋਏ ਪਰ ਇਨ੍ਹਾਂ ਬੈਰਕਾਂ ਵਿੱਚ ਕੋਈ ਕੈਦੀ ਮੌਜੂਦ ਨਹੀਂ ਸੀ। ਸਹਾਇਕ ਸੁਪਰਡੈਂਟ ਸਤਨਾਮ ਸਿੰਘ ਤੇ ਸਰਬਜੀਤ ਸਿੰਘ ਦੀ ਸ਼ਿਕਾਇਤ ’ਤੇ ਸਿਟੀ ਪੁਲੀਸ ਨੇ 8 ਕੈਦੀਆਂ ਜਿਨ੍ਹਾਂ ਵਿੱਚ 3 ਅਣਪਛਾਤੇ ਕੈਦੀ ਵੀ ਸ਼ਾਮਲ ਹਨ, ਵਿਰੁੱਧ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਜੇਲ੍ਹਾਂ ਵਿੱਚ ਕੈਦੀਆਂ ਕੋਲੋਂ ਮੋਬਾਈਲ ਫੋਨ ਮਿਲਣੇ ਇੱਕ ਗੰਭੀਰ ਮਾਮਲਾ ਹੈ ਅਤੇ ਇਸ ਮਾਮਲੇ ਵਿੱਜ ਕਦੇ ਕਿਸੇ ਜੇਲ੍ਹ ਅਧਿਕਾਰੀ ਦੀ ਜਿੰਮੇਵਾਰੀ ਫਿਕਸ ਨਹੀਂ ਹੁੰਦੀ।