ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 3 ਅਕਤੂਬਰ
ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਇੱਥੇ ਹੋਏ ਡੈਲੀਗੇਟ ਇਜਲਾਸ ਵਿੱਚ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ (2020-2022) ਦੀ ਚੁਣੀ ਹੋਈ ਸੂਬਾ ਇਕਾਈ ਨੂੰ ਭੰਗ ਕਰ ਦਿੱਤਾ। ਇਸ ਮਗਰੋਂ ਚੋਣ ਕਮੇਟੀ ਮੈਂਬਰਾਂ ਦਿ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਓਂਕਾਰ ਸਿੰਘ ਸੈਣੀ, ਸੂਬਾ ਖ਼ਜ਼ਾਨਚੀ ਰਾਜੇਸ਼ ਮਹਾਜਨ ਨੇ ਨਵੀਂ ਇਕਾਈ ਦੀ ਚੋਣ ਪ੍ਰਕਿਰਿਆ ਸ਼ੁਰੂ ਕੀਤੀ।
ਇਸ ਵਿੱਚ ਹਰਵੀਰ ਸਿੰਘ ਢੀਂਡਸਾ ਨੂੰ ਦੂਜੀ ਵਾਰ ਸੂਬਾਈ ਪ੍ਰਧਾਨ, ਸੁਖਵਿੰਦਰ ਸਿੰਘ ਸੁੱਖੀ ਪਟਿਆਲਾ ਨੂੰ ਜਨਰਲ ਸਕੱਤਰ, ਬਲਰਾਜ ਸਿੰਘ ਔਜਲਾ ਲੁਧਿਆਣਾ ਨੂੰ ਖ਼ਜ਼ਾਨਚੀ, ਨਿਰਮਲ ਸਿੰਘ ਗਿੱਲ ਮੋਗਾ ਨੂੰ ਨੁਮਾਇੰਦਾ ਕੁੱਲ ਹਿੰਦ ਅਤੇ ਬਲਦੇਵ ਸਿੰਘ ਫ਼ਾਜ਼ਿਲਕਾ, ਸਤਵੀਰ ਸਿੰਘ ਜਟਾਣਾ, ਨਵਜੋਤ ਕੌਰ ਬੈਂਸ ਕਪੂਰਥਲਾ, ਜਗਸੀਰ ਸਿੰਘ ਸੇਖਾ ਫ਼ਿਰੋਜ਼ਪੁਰ ਤੇ ਧਰਮਿੰਦਰ ਸਿੰਘ ਬਰਨਾਲਾ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਸੁਖਪ੍ਰੀਤ ਸਿੰਘ ਢਿੱਲੋਂ ਬਠਿੰਡਾ, ਪ੍ਰਿੰਸਜੀਤ ਸਿੰਘ ਸਿੱਧੂ ਫ਼ਤਹਿਗੜ੍ਹ ਸਾਹਿਬ, ਜਗਤਪਾਲ ਸਿੰਘ ਸੈਣੀ ਐੱਸਬੀਐੱਸ ਨਗਰ, ਵਰਿੰਦਰ ਸਿੰਘ ਬੁੱਟਰ ਫ਼ਰੀਦਕੋਟ, ਗੁਲਸ਼ਨ ਕੁਮਾਰ ਹੁਸ਼ਿਆਰਪੁਰ ਨੂੰ ਮੀਤ ਪ੍ਰਧਾਨ, ਰਣਧੀਰ ਸਿੰਘ ਥਿੰਦ ਐੱਸਏਐੱਸ ਨਗਰ ਨੂੰ ਸਹਾਇਕ ਖ਼ਜ਼ਾਨਚੀ, ਸੰਦੀਪ ਸਿੰਘ ਰੂਪਨਗਰ ਅਤੇ ਸੁਮਨਦੀਪ ਸਿੰਘ ਭੁੱਲਰ ਸੰਗਰੂਰ ਨੂੰ ਸਹਾਇਕ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਨੂੰ ਸੰਗਠਨ ਸਕੱਤਰ, ਗੁਰਬੀਰ ਸਿੰਘ ਜਲੰਧਰ ਨੂੰ ਕਾਨੂੰਨੀ ਸਕੱਤਰ, ਫ਼ਤਿਹ ਸਿੰਘ ਪਠਾਨਕੋਟ ਨੂੰ ਪ੍ਰੈੱਸ ਸਕੱਤਰ ਅਤੇ ਸੋਸ਼ਲ ਮੀਡੀਆ ਇੰਚਾਰਜ, ਜਸਪਾਲ ਸਿੰਘ ਸੰਧੂ ਅੰਮ੍ਰਿਤਸਰ ਨੂੰ ਦਫ਼ਤਰ ਸਕੱਤਰ, ਹਰਸਿਮਰਨਜੀਤ ਸਿੰਘ ਗੁਰਦਾਸਪੁਰ ਨੂੰ ਪ੍ਰਚਾਰ ਸਕੱਤਰ, ਅੰਮ੍ਰਿਤਪਾਲ ਸਿੰਘ ਤਰਨ ਤਾਰਨ ਨੂੰ ਐਡੀਟਰ ਚੁਣਿਆ ਗਿਆ।