ਖੰਨਾ: ਇੱਥੋਂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ 44ਵਾਂ ਜਥਾ ਪੈਦਲ ਯਾਤਰਾ ਲਈ ਰਵਾਨਾ ਹੋਇਆ। ਇਹ ਯਾਤਰਾ ਸ਼ੀਤਲਾ ਮਾਤਾ ਮੰਦਰ ਮਾਨੂੰਪੁਰ ਤੋਂ ਹੁੰਦੀ ਹੋਈ ਅਗਲੇ ਪੜਾਅ ਲਈ ਜਾਵੇਗੀ। ਇਸ ਮੌਕੇ ਪ੍ਰਧਾਨ ਕਸਤੂਰੀ ਲਾਲ ਛਾਬੜਾ ਨੇ ਦੱਸਿਆ ਕਿ ਅੰਤ ਤੱਕ ਇਹ ਯਾਤਰਾ ਪੈਦਲ ਤੈਅ ਕੀਤੀ ਜਾਂਦੀ ਹੈ। ਇਸ ਮੌਕੇ ਗੁਰਮਿੰਦਰ ਨਾਰੰਗ, ਪ੍ਰਦੀਪ ਗੋਇਲ, ਪ੍ਰਵੀਨ ਚਾਵਲਾ, ਮਨੋਜ ਕੁਮਾਰ, ਵਿਨੋਦ ਸ਼ਰਮਾ, ਮੋਹਿਤ ਕੁਮਾਰ, ਵਿਕਾਸ ਕੁਮਾਰ ਤੇ ਦੀਪਕ ਵਰਮਾ ਹਾਜ਼ਰ ਸਨ। – ਨਿੱਜੀ ਪੱਤਰ ਪ੍ਰੇਰਕ