ਨਵੀਂ ਦਿੱਲੀ, 5 ਅਕਤੂਬਰ
ਟੈਲੀਕੌਮ ਅਪਰੇਟਰ ਭਾਰਤੀ ਏਅਰਟੈੱਲ ਅਤੇ ਸਾਜ਼ੋ-ਸਾਮਾਨ ਬਣਾਉਣ ਵਾਲੀ ਕੰਪਨੀ ਐਰਿਕਸਨ ਨੇ ਮੰਗਲਵਾਰ ਨੂੰ ਦੱਸਿਆ ਕਿ ਇਨ੍ਹਾਂ ਨੇ ਪੇਂਡੂ ਇਲਾਕਿਆਂ ਵਿੱਚ 5ਜੀ ਨੈਟਵਰਕ ਦਾ ਟਰਾਇਲ ਕੀਤਾ ਹੈ। ਇਹ ਟਰਾਇਲ ਦਿੱਲੀ-ਐੱਨਸੀਆਰ ਦੇ ਬਾਹਰਵਾਰ ਪੈਂਦੇ ਪਿੰਡ ਭਾਈਪੁਰ ਬਰਾਮਨਨ ਵਿੱਚ ਕੀਤਾ ਗਿਆ।
ਐਨਹਾਂਸਡ ਮੋਬਾਈਲ ਬ੍ਰੌਡਬੈਂਡ (ਈਐਮਬੀਬੀ) ਅਤੇ ਫਿਕਸਡ ਵਾਇਰਲੈੱਸ ਐਕਸੈਸ (ਐਫਡਬਲਯੂਏ) ਸੇਵਾਵਾਂ ਰਾਹੀਂ ਉੱਚ-ਗਤੀ ਵਾਲੇ ਬ੍ਰੌਡਬੈਂਡ ਤੱਕ ਪਹੁੰਚ ਨੂੰ ਸਮਰੱਥ ਬਣਾ ਕੇ ਡਿਜੀਟਲ ਪਾੜੇ ਨੂੰ ਦੂਰ ਕਰਨ ਲਈ ਪੇਸ਼ ਕੀਤਾ 5ਜੀ ਵਿਸ਼ਾਲ ਸੰਭਾਵਨਾ ਨੂੰ ਪ੍ਰਦਰਸ਼ਿਤ ਕਰਦਾ ਹੈ। ਸਰਲ ਸ਼ਬਦਾਂ ਵਿੱਚ 5ਜੀ ਅਗਲੀ ਪੀੜ੍ਹੀ ਦੀ ਨੈਟਵਰਕ ਤਕਨਾਲੋਜੀ ਹੈ ਜੋ ਮਸ਼ੀਨਾਂ, ਵਸਤੂਆਂ ਤੇ ਉਪਕਰਨਾਂ ਸਮੇਤ ਅਤਿ-ਉੱਚ ਗਤੀ ਅਤੇ ਜਵਾਬਦੇਹੀ ਦੇ ਨਾਲ ਲਗਭਗ ਹਰ ਕਿਸੇ ਨੂੰ ਅਤੇ ਹਰ ਚੀਜ਼ ਨੂੰ ਜੋੜਨ ਦੇ ਯੋਗ ਬਣਾਉਂਦੀ ਹੈ। -ਪੀਟੀਆਈ