ਪੰਚਕੂਲਾ: ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਛੇਵੇਂ ਨਵਰਾਤਰੇ ’ਤੇ ਮਾਤਾ ਮਨਸਾ ਦੇਵੀ ਮੰਦਰ ਵਿੱਚ ਅਤੇ ਕਾਲੀ ਮਾਤਾ ਮੰਦਰ ਕਾਲਕਾ ਵਿੱਚ ਪੂਜਾ ਕਰਕੇ ਆਸ਼ੀਰਵਾਦ ਲਿਆ। ਇਸ ਤੋਂ ਇਲਾਵਾ ਪੰਜਵੇਂ ਦਿਨ ਤਿੰਨੋਂ ਮੰਦਰਾਂ ’ਚ 19 ਲੱਖ 15 ਹਜ਼ਾਰ 744 ਰੁਪਏ ਚੜ੍ਹਾਵਾ ਚੜ੍ਹਿਆ। ਮਾਤਾ ਮਨਸਾ ਦੇਵੀ ਮੰਦਰ ਵਿੱਚ 30 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਜਾਣਕਾਰੀ ਦਿੰਦਿਆਂ ਮਾਤਾ ਮਨਸਾ ਦੇਵੀ ਸ਼ਰਾਈਨ ਬੋਰਡ ਦੇ ਚੇਅਰਮੈਨ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ ਨੇ ਦੱਸਿਆ ਕਿ ਮਾਤਾ ਮਨਸਾ ਦੇਵੀ ਮੰਦਰ ਵਿਖੇ 12 ਤੋਲੇ ਸੋਨਾ ਅਤੇ 69 ਚਾਂਦੀ ਦੇ ਨਗ ਅਤੇ ਕਾਲੀ ਮਾਤਾ ਮੰਦਰ ਕਾਲਕਾ ਵਿਖੇ 2 ਤੋਲੇ ਸੋਨਾ ਅਤੇ 9 ਤੋਲੇ ਚਾਂਦੀ ਭੇਟ ਕੀਤੀ ਗਈ| -ਪੱਤਰ ਪ੍ਰੇਰਕ