ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਕਤੂਬਰ
ਪੰਜਾਬ ਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਗਾਂਧੀ ਜੈਅੰਤੀ ਦੇ ਮੌਕੇ ‘ਕਰੋਨਾ ਪੱਤਰਕਾਰ ਤੇ ਸਰਕਾਰ ਦੀ ਭੂਮਿਕਾ’ ਵਿਸ਼ੇ ’ਤੇ ਕੇਂਦਰੀ ਸਿੰਘ ਸਭਾ ’ਚ ਸੰਵਾਦ ਰਚਾਇਆ ਗਿਆ।
ਪ੍ਰਧਾਨਗੀ ਮੰਡਲ ’ਚ ਸ਼ਾਮਲ ਰੁਚਿਕਾ ਐੱਮ. ਖੰਨਾ ਨੇ ਕਿਹਾ ਕਿ ਕਰੋਨਾ ਦੌਰ ਦੌਰਾਨ ਅਖ਼ਬਾਰਾਂ ਤੇ ਪੱਤਰਕਾਰਾਂ ਦਾ ਵੱਡਾ ਨੁਕਸਾਨ ਹੋਇਆ । ਉਨ੍ਹਾਂ ਕਿਹਾ ਕਿ ਸਮਾਜ ਵਿੱਚ ਪੱਤਰਕਾਰ ਦੀ ਵੱਡੀ ਭੂਮਿਕਾ ਹੈ ਲੋਕ ਅਖ਼ਬਾਰ ਵਿੱਚ ਛਪੀ ਖ਼ਬਰ ਨੂੰ ਸੱਚ ਮੰਨਦੇ ਹੋਏ ਵਿਸ਼ਵਾਸ਼ ਕਰਦੇ ਹਨ। ਬਿੰਦੂ ਸਿੰਘ ਨੇ ਯੂਨੀਅਨ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਰੋਨਾ ਦੌਰਾਨ ਕਈ ਪੱਤਰਕਾਰ ਦੁਨੀਆਂ ਤੋਂ ਰੁਖ਼ਸਤ ਹੋ ਗਏ ਪਰ ਸਰਕਾਰਾਂ ਨੇ ਪੱਤਰਕਾਰਾਂ ਨੂੰ ਸਮਾਜ ਦੇ ਦੂਜੇ ਵਰਗਾਂ ਦੇ ਬਰਾਬਰ ਮਾਣ-ਸਨਮਾਨ ਨਹੀਂ ਦਿੱਤਾ।ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾਕਟਰ ਪਿਆਰਾ ਲਾਲ ਗਰਗ ਨੇ ਕਿਹਾ ਕਿਪੱਤਰਕਾਰ ਦੀ ਡਿਊਟੀ ਬਾਕੀਆਂ ਨਾਲੋਂ ਜ਼ਿਆਦਾ ਔਖੀ ਹੈ। ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਪ੍ਰੋ. ਖੁਸ਼ਹਾਲ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਨੂੰ ਹਕੀਕਤ ਤੇ ਖੋਜੀ ਪੱਤਰਕਾਰਤਾ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸੂਬਾ ਪ੍ਰਧਾਨ ਬਲਵਿੰਦਰ ਜੰਮੂ ਨੇ ਚੰਡੀਗੜ੍ਹ ਯੂਨਿਟ ਵੱਲੋਂ ਲੋਕ ਹਿਤ ਤੇ ਪੱਤਰਕਾਰਾਂ ਦੇ ਹਿਤ ਵਿੱਚ ਕਾਰਜ ਜਾਰੀ ਰਹਿਣੇ ਚਾਹੀਦੇ ਹਨ। ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਜੈ ਸਿੰਘ ਛਿੱਬਰ ਵੀ ਹਾਜ਼ਰ ਸਨ।