ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 2 ਅਕਤੂਬਰ
ਇਥੇ ਦਿ ਚੰਗਾਲ ਕੋਆਪਰੇਟਿਵ ਸੁਸਾਇਟੀ ਦੇ ਮੈਂਬਰਾਂ ਦੀ ਚੋਣ ਪੁਲੀਸ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਅਮਨ ਅਮਾਨ ਨਾਲ ਸਿਰੇ ਚੜ੍ਹ ਗਈ। 11 ਵਾਰਡਾਂ ਵਿੱਚੋਂ 7 ਵਾਰਡਾਂ ਦੀ ਚੋਣ ਹੋਈ। ਜਦੋਂ ਕਿ ਚਾਰ ਵਾਰਡਾਂ ਵਿੱਚੋਂ ਸਰਬਸੰਮਤੀ ਨਾਲ ਮੈਂਬਰ ਚੁਣੇ ਗਏ। ਰਿਟਰਨਿੰਗ ਅਫ਼ਸਰ ਰੌਬਿਨ ਗੋਇਲ ਅਤੇ ਸੈਕਟਰੀ ਪਰਦੀਪ ਕੁਮਾਰ ਨੇ ਦੱਸਿਆ ਕਿ ਕੋਆਪਰੇਟਿਵ ਸੁਸਾਇਟੀ ਅਧੀਨ ਪੈਂਦੇ ਪਿੰਡ ਚੰਗਾਲ, ਖਿੱਲਰੀਆਂ, ਹਰੇੜੀ ਅਤੇ ਲਿੱਦੜਾਂ ਦੇ ਕੁੱਲ 11 ਵਾਰਡਾਂ ਦੀ ਚੋਣ ਕੀਤੀ ਗਈ ਹੈ। ਜਿਨ੍ਹਾਂ ਵਿਚੋਂ ਚੰਗਾਲ ਦੇ ਛੇ ਅਤੇ ਹਰੇੜੀ ਦੇ ਇਕ ਵਾਰਡ ਦੀ ਚੋਣ ਕਰਵਾਈ ਗਈ ਹੈ। ਇਨ੍ਹਾਂ ਵਿੱਚ ਚੰਗਾਲ ਦੇ ਵਾਰਡ-1 ਵਿਚੋਂ ਹਰਜਿੰਦਰ ਕੌਰ ਨੇ ਸੁਰਜੀਤ ਕੌਰ ਨੂੰ ਹਰਾਇਆ। ਇਸੇ ਤਰ੍ਹਾਂ ਵਾਰਡ-2 ਵਿੱਚੋਂ ਸੂਬੇਦਾਰ ਪ੍ਰਿਤਪਾਲ ਸਿੰਘ ਨੇ ਗੁਰਮੇਲ ਸਿੰਘ ਨੂੰ, ਵਾਰਡ-3 ਵਿੱਚ ਕਰਮਜੀਤ ਸਿੰਘ ਪੰਮਾ ਨੇ ਪਰਗਟ ਸਿੰਘ ਨੂੰ, ਵਾਰਡ-4 ਵਿੱਚੋਂ ਗੁਰਨਾਮ ਸਿੰਘ ਨੇ ਸਵਰਨ ਸਿੰਘ ਨੂੰ, ਵਾਰਡ ਨੰਬਰ ਪੰਜ ਵਿਚ ਗੁਰਜੰਟ ਸਿੰਘ ਨੇ ਤਰਸੇਮ ਸਿੰਘ ਨੂੰ, ਵਾਰਡ-6 ਵਿੱਚ ਗੁਰਪ੍ਰੀਤ ਸਿੰਘ ਨੇ ਗੁਰਪ੍ਰੀਤ ਸਿੰਘ ਕਾਲਾ ਨੂੰ ਅਤੇ ਹਰੇੜੀ ਤੋਂ ਵਾਰਡ-10 ਵਿੱਚੋਂ ਹਰਦੀਪ ਕੌਰ ਸੋਹੀ ਨੇ ਸੁਖਵਿੰਦਰ ਕੌਰ ਨੂੰ ਹਰਾਇਆ। ਲਿੱਦੜਾਂ ਦੇ ਸੱਤ ਨੰਬਰ ਵਾਰਡ ਤੋਂ ਰਾਜਿੰਦਰ ਸਿੰਘ ਅਤੇ ਅੱਠ ਨੰਬਰ ਵਾਰਡ ਤੋਂ ਸ਼ਿੰਗਾਰਾ ਸਿੰਘ ਖਿੱਲਰੀਆਂ ਤੇ ਗਿਆਰਾਂ ਨੰਬਰ ਵਾਰਡ ਤੋਂ ਭਰਪੂਰ ਸਿੰਘ ਨੂੰ ਵੋਟਰਾਂ ਵੱਲੋਂ ਸਰਬਸੰਮਤੀ ਨਾਲ ਚੁਣਿਆ ਗਿਆ। ਚੁਣੇ ਹੋਏ ਮੈਂਬਰਾਂ ਦੇ ਸਮਰਥਕਾਂ ਵੱਲੋਂ ਜਿੱਥੇ ਉਨ੍ਹਾਂ ਦਾ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ, ਉੱਥੇ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ। ਇਸ ਮੌਕੇ ਨਿਰਮਲ ਸਿੰਘ ਸਿੱਧੂ, ਮਹਿੰਦਰ ਸਿੰਘ ਸਿੱਧੂ, ਸੁਖਵਿੰਦਰ ਸਿੰਘ ਕਾਲਾ, ਕਰਮਜੀਤ ਸਿੰਘ, ਗਿਆਨ ਸਿੰਘ ਸਿੱਧੂ, ਦੇਸ ਰਾਜ ਸਿੰਘ, ਬਲਵੰਤ ਸਿੰਘ, ਲਖਵਿੰਦਰ ਸਿੰਘ, ਅਮਨ ਸਿੰਘ, ਜਸਬੀਰ ਸਿੰਘ, ਸਤਿਗੁਰ ਸਿੰਘ, ਮਹਿੰਦਰ ਸਿੰਘ, ਰਣਜੀਤ ਸਿੰਘ ਹਰੇੜੀ ਤੇ ਬੰਤ ਸਿੰਘ ਆਦਿ ਮੌਜੂਦ ਸਨ।