ਨਵੀਂ ਦਿੱਲੀ, 2 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਕਰਕੇ ਵਿਰੋਧੀ ਧਿਰਾਂ ਦੀ ਆਲੋਚਨਾ ਕਰਦਿਆਂ ਇਸ ਨੂੰ ਬੌਧਿਕ ਬੇਈਮਾਨੀ ਤੇ ਸਿਆਸੀ ਧੋਖੇਬਾਜ਼ੀ ਕਰਾਰ ਦਿੱਤਾ। ਇਕ ਰਸਾਲੇ ਨੂੰ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਦਹਾਕਿਆਂ ਪਹਿਲਾਂ ਦੇਸ਼ ਨੂੰ ਜਿਹੜੇ ਲਾਭ ਮਿਲਣੇ ਚਾਹੀਦੇ ਸਨ ਉਹ ਹਾਲੇ ਤੱਕ ਨਹੀਂ ਮਿਲੇ। ਪਹਿਲਾਂ ਸੱਤਾ ਲਈ ਸਰਕਾਰਾਂ ਚਲਦੀਆਂ ਸਨ ਪਰ ਹੁਣ ਜਨਤਾ ਸਰਕਾਰ ਚਲਾਉਂਦੀ ਹੈ। ਉਨ੍ਹਾਂ ਖੇਤੀ ਕਾਨੂੰਨਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਜਿਹੜੇ ਲੋਕ ਕਿਸਾਨ ਪੱਖੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਨੂੰ ਦੇਖਿਆ ਜਾਵੇ ਤਾਂ ਉਹ ਬੌਧਿਕ ਬੇਈਮਾਨ ਤੇ ਸਿਆਸੀ ਧੋਖੇਬਾਜ਼ ਹਨ।