ਨਵੀਂ ਦਿੱਲੀ, 31 ਅਗਸਤ
ਵਿੱਤ ਮੰਤਰਾਲੇ ਨੇ 25 ਸੂਬਿਆਂ ਨੂੰ 13,385.70 ਕਰੋੜ ਦੀ ਗਰਾਂਟ ਪੇਂਡੂ ਸਥਾਨਕ ਇਕਾਈਆਂ ਨੂੰ ਮੁਹੱਈਆ ਕਰਵਾਉਣ ਲਈ ਜਾਰੀ ਕੀਤੀ ਹੈ। ਇਹ ਗਰਾਂਟ ਪੰਦਰਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ’ਤੇ ਜਾਰੀ ਕੀਤੀ ਗਈ ਹੈ। ਇਹ ਗਰਾਂਟ ਪੇਂਡੂ ਸਥਾਨਕ ਇਕਾਈਆਂ ਲਈ ਜਾਰੀ ਕਰਨ ਦਾ ਮਕਸਦ ਸੈਨੀਟੇਸ਼ਨ ਤੇ ਖੁੱਲ੍ਹੇ ਵਿੱਚ ਮਲ-ਮੂਤਰ ’ਤੇ ਰੋਕ ਲਾਉਣਾ ਹੈ। ਇਸ ਤੋਂ ਇਲਾਵਾ ਸਵੱਛ ਪਾਣੀ, ਮੀਂਹ ਦੇ ਪਾਣੀ ਨਾਲ ਸਿੰਜਾਈ ਅਤੇ ਪਾਣੀ ਨੂੰ ਮੁੜ ਨਵਿਆਇਆ ਜਾਵੇਗਾ। -ਆਈਏਐੱਨਐੱਸ