ਚੰਡੀਗੜ੍ਹ: ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਦੇ ਚੰਡੀਗੜ੍ਹ ਜ਼ੋਨ ਦੇ ਮੁਖੀ ਨਰੇਸ਼ ਸੈਣੀ 23 ਸਾਲ ਦੀਆਂ ਸੇਵਾਵਾਂ ਮਗਰੋਂ ਸੇਵਾ ਮੁਕਤ ਹੋ ਗਏ ਹਨ। ਸ੍ਰੀ ਸੈਣੀ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਲੱਦਾਖ ਅਤੇ ਰਾਜਸਥਾਨ ਦੇ ਅਧਿਕਾਰ ਖੇਤਰ ਵਾਲੇ ਚੰੜੀਗੜ੍ਹ ਜ਼ੋਨ ਦੇ ਉੱਪ ਪ੍ਰਧਾਨ ਸਨ। ਉਨ੍ਹਾਂ ਦੇ ਵਿਦਾਇਗੀ ਸਮਾਗਮ ਵਿੱਚ ਹਾਈ ਕੋਰਟ ਦੇ ਜੱਜ, ਟ੍ਰਿਬਿਊਨਲ ਦੇ ਕੌਮੀ ਪ੍ਰਧੀ ਤੇ ਕਈ ਉੱਚ ਅਧਿਕਾਰੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਸ੍ਰੀ ਸੈਣੀ ਟ੍ਰਾਈਸਿਟੀ ਚੰਡੀਗੜ੍ਹ ਦੇ ਕੇਂਦਰੀ ਕਰਮਚਾਰੀਆਂ ਦੀ ਵੈੱਲਫੇਅਰ ਕਮੇਟੀ ਦੇ ਵੀ ਮੁਖੀ ਸਨ। ਕੈਥਲ ਦੇ ਵਸਨੀਕ ਨਰੇਸ਼ ਸੈਣੀ ਦੇ ਪਰਿਵਾਰ ਨੇ ਵੀ ਇਸ ਵਿਦਾਇਗੀ ਸਮਾਗਮ ਵਿੱਚ ਸ਼ਿਰਕਤ ਕੀਤੀ। -ਟ੍ਰਿਬਿਊਨ ਨਿਊਜ਼ ਸਰਵਿਸ