ਖਰੜ: ਖਰੜ ਤੋਂ ਥੋੜ੍ਹੀ ਦੂਰ ਪਿੰਡ ਰਸਨਹੇੜੀ ਝੰਜੇੜੀ ਹੱਦ ’ਤੇ ਹੱਡਾ-ਰੋੜੀ ਸਥਿਤ ਹੈ। ਇਹ ਜਾਣਕਾਰੀ ਦਿੰਦਿਆਂ ਇਥੋਂ ਦੀ ਸਰਪੰਚ ਦਵਿੰਦਰ ਕੌਰ, ਪੰਚ ਬਹਾਦਰ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਕੌਰ, ਮੁਲਾਜਮ ਆਗੂ ਜਨਕ ਸਿੰਘ, ਪਿਆਰਾ ਸਿੰਘ, ਗੁਰਬਖਸ ਸਿੰਘ, ਜਸਵਿੰਦਰ ਸਿੰਘ, ਜਸਵੀਰ ਸਿੰਘ, ਪਵਿੱਤਰ ਸਿੰਘ ਅਤੇ ਸਮੂਹ ਪੰਚਾਇਤਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਹੱਡਾ-ਰੋੜੀ ਨੂੰ ਸੜਕ ਤੋਂ ਦੂਰ ਕੀਤਾ ਜਾਵੇ। ਇਥੇ ਕੂਹਣੀ ਮੋੜ ਹੋਣ ਕਾਰਨ ਅਵਾਰਾ ਕੁੱਤਿਆਂ ਨਾਲ ਹਰ ਰੋਜ਼ ਐਕਸੀਡੈਂਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪਸ਼ੂਆਂ ਵਿੱਚ ਲੰਪੀ ਸਕਿਨ ਦੀ ਬੀਮਾਰੀ ਵੀ ਜ਼ੋਰਾਂ ਨਾਲ ਚੱਲ ਰਹੀ ਹੈ। ਇਸ ਬੀਮਾਰੀ ਕਾਰਨ ਪਸ਼ੂਆਂ ਦੇ ਮਰਨ ਦੀ ਗਿਣਤੀ ਬਹੁਤ ਵਧ ਰਹੀ ਹੈ। ਪਸ਼ੂ ਚੁੱਕਣ ਵਾਲੇ ਕਰਿੰਦੇ ਪੈਸੇ ਲੈ ਕੇ ਪਸ਼ੂਆਂ ਨੂੰ ਇੱਥੇ ਸੁੱਟ ਜਾਂਦੇ ਹਨ, ਜਿਸ ਕਾਰਨ ਬਹੁਤ ਦੂਰ ਤੋਂ ਹੀ ਬਦਬੂ ਆਉਂਣੀ ਸ਼ੁਰੂ ਹੋ ਜਾਂਦੀ ਹੈ। -ਪੱਤਰ ਪ੍ਰੇਰਕ