ਪੱਤਰ ਪੇ੍ਰਕ
ਭਵਾਨੀਗੜ੍ਹ, 29 ਜੁਲਾਈ
ਇੱਥੋਂ ਨੇੜਲੇ ਪਿੰਡ ਮੱਟਰਾਂ ਵਿੱਚ ਫੈਲੀ ਪੇਚਸ਼ ਦੀ ਬਿਮਾਰੀ ਦੌਰਾਨ ਅੱਜ 5 ਨਵੇਂ ਮਰੀਜ਼ ਪਿੰਡ ਵਿੱਚ ਲਗਾਏ ਕੈਂਪ ਵਿੱਚ ਦਾਖਲ ਹੋਏ। ਇਸ ਤਰ੍ਹਾਂ ਹੁਣ ਤੱਕ ਮਰੀਜ਼ਾਂ ਦੀ ਗਿਣਤੀ 76 ਤੱਕ ਪਹੁੰਚ ਗਈ ਹੈ। ਮੈਡੀਕਲ ਅਫਸਰ ਨਦਾਮਪੁਰ ਡਾ. ਰੋਹੇਨ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਪੇਚਸ਼ ਤੋਂ ਪੀੜਤ ਗੁਰਮਿੰਦਰ ਕੌਰ, ਜਸਵਿੰਦਰ ਕੌਰ ਅਤੇ ਅੱਜ ਸਵੇਰੇ ਜਸਵੀਰ ਕੌਰ, ਗੁਰਪ੍ਰੀਤ ਕੌਰ, ਜਸਵਿੰਦਰ ਸਿੰਘ ਮਰੀਜ਼ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਪਿੰਡ ਵਿੱਚ ਘਰ ਘਰ ਜਾ ਕੇ ਵੀ ਲੋਕਾਂ ਨੂੰ ਜਾਗਰੂਕ ਅਤੇ ਚੌਕਸ ਕਰ ਰਹੀ ਹੈ। ਕੈਂਪ ਵਿੱਚ ਗੁਰਜੰਟ ਸਿੰਘ, ਮਨਦੀਪ ਕੌਰ ਸਟਾਫ ਨਰਸ, ਦਲਜੀਤ ਸਿੰਘ ਅਤੇ ਅਮਨਪ੍ਰੀਤ ਕੌਰ ਆਦਿ ਤਾਇਨਾਤ ਕੀਤੇ ਗਏ ਹਨ।