ਇੰਦੌਰ, 12 ਫਰਵਰੀ
ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਰਾਡ ਨੇ ਅੱਜ ਕਿਹਾ ਕਿ ਦੇਸ਼ ‘ਚ ਚੱਲ ਰਹੀ ਨਿੱਜੀ ਕ੍ਰਿਪਟੋਕਰੰਸੀ ਕਾਨੂੰਨੀ ਨਹੀਂ ਹੈ ਅਤੇ ਭਵਿੱਖ ‘ਚ ਇਸ ਦੀ ਕਾਨੂੰਨੀ ਸਥਿਤੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸ੍ਰੀ ਕਰਾਡ ਨੇ ਇੰਦੌਰ ਵਿੱਚ ਪੱਤਰਕਾਰਾਂ ਨੂੰ ਕਿਹਾ, ‘ਭਾਰਤ ਵਿੱਚ ਰਿਜ਼ਰਵ ਬੈਂਕ ਜਾਂ ਸਰਕਾਰ ਵੱਲੋਂ (ਪ੍ਰਾਈਵੇਟ) ਕ੍ਰਿਪਟੋਕਰੰਸੀ ਨੂੰ ਕੋਈ ਮਾਨਤਾ ਨਹੀਂ ਹੈ। ਕ੍ਰਿਪਟੋਕਰੰਸੀ ਵਿੱਚ ਦੇਸ਼ ਵਿੱਚ ਕਾਨੂੰਨੀ ਨਹੀਂ ਹੈ।’