ਹਰਪ੍ਰੀਤ ਕੌਰ
ਹੁਸ਼ਿਆਰਪੁਰ, 27 ਜੂਨ
ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਮੁਹੱਲਾ ਭਗਤ ਨਗਰ ਦੀਆਂ ਝੁੱਗੀਆਂ ਵਿਚ ਬੱਚਿਆਂ ਨੂੰ ਬੂੰਦਾਂ ਪਿਲਾ ਕੇ ਕੀਤੀ।
ਡਾ. ਘੋਤੜਾ ਨੇ ਦੱਸਿਆ ਕਿ ਸਬ-ਨੈਸ਼ਨਲ ਪਲਸ ਪੋਲਿਓ ਮੁਹਿੰਮ ਤਹਿਤ ਜ਼ਿਲ੍ਹੇ ਦੀ 126467 ਪ੍ਰਵਾਸੀ ਅਬਾਦੀ ਦੇ 5 ਸਾਲ ਤੱਕ ਦੀ ਉਮਰ ਦੇ 22090 ਬੱਚਿਆਂ ਨੂੰ 29 ਜੂਨ ਤੱਕ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ 175 ਟੀਮਾਂ ਵੱਲੋਂ 27 ਜੂਨ ਤੋਂ 29 ਜੂਨ ਤੱਕ ਪਰਵਾਸੀ ਅਬਾਦੀ ਦੇ ਘਰਾਂ ਵਿਚ ਦਸਤਕ ਦੇ ਕੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ ਅਤੇ ਇਨਾਂ ਟੀਮਾਂ ਦੇ ਕੰਮ ਦੀ ਨਿਗਰਾਨੀ ਲਈ ਵਿਭਾਗ ਵਲੋਂ 43 ਸੁਪਰਵਾਈਜ਼ਰ ਲਗਾਏ ਗਏ ਹਨ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਦੱਸਿਆ ਕਿ ਇਸ ਰਾਊਂਡ ਦੌਰਾਨ ਝੁੱਗੀ-ਝੌਪੜੀਆਂ, ਭੱਠੇ, ਨਿਰਮਾਣ ਅਧੀਨ ਇਮਾਰਤਾਂ ਅਤੇ ਫ਼ੈਕਟਰੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ 5 ਸਾਲ ਦੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ।
ਤਰਨ ਤਾਰਨ(ਪੱਤਰ ਪ੍ਰੇਰਕ): ਹੋਰਨਾਂ ਸੂਬਿਆਂ ਤੋਂ ਆਏ ਪਰਿਵਾਰਾਂ ਦੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਜ਼ਿਲ੍ਹੇ ਅੰਦਰ ਅੱਜ ਤੋਂ ਤਿੰਨ-ਰੋਜ਼ਾ ਮੁਹਿੰਮ ਸ਼ੁਰੂ ਕੀਤੀ ਗਈ ਹੈ| ਇਸ ‘ਮਾਈਗ੍ਰੇਟਰੀ ਪਲਸ ਪੋਲੀਉ’ ਦਾ ਸ਼ੁਭਾਰੰਭ ਸਿਵਲ ਸਰਜਨ ਡਾ. ਰੋਹਿਤ ਮਹਿਤਾ ਵੱਲੋ ਇੱਕ ਛੋਟੇ ਬੱਚੇ ਨੂੰ ਪੋਲੀਓ ਦੀਆਂ ਦੋ ਬੂੰਦਾਂ ਪਿਲਾ ਕੇ ਕੀਤਾ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵਰਿੰਦਰਪਾਲ ਕੌਰ ਵੱਲੋ ਦੱਸਿਆ ਕਿ ਇਹ ਮੁਹਿੰਮ ਤਹਿਤ 28094 ਆਬਾਦੀ ਦੇ 6269 ਘਰ ਵਿੱਚ ਰਹਿੰਦੇ 0-5 ਸਾਲ ਦੇ ਬੱਚੇ 6068 ਬੱਚਿਆ ਨੂੰ 44 ਟੀਮਾਂ ਵੱਲੋ ਪੋਲੀਓ ਦੀਆਂ ਦੋ ਬੂੰਦਾਂ ਪਿਲਾਈਆਂ ਜਾਣਗੀਆਂ।