ਮੈਕਸੀਕੋ ਸਿਟੀ, 20 ਸਤੰਬਰ
ਮੈਕਸੀਕੋ ਦੇ ਦੱਖਣ-ਪੱਛਮੀ ਤੱਟ ’ਤੇ ਸੋਮਵਾਰ ਨੂੰ ਆਏ 7.7 ਤੀਬਰਤਾ ਵਾਲੇ ਭੁਚਾਲ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸੀਐੱਨਐੱਨ ਨੇ ਯੂਐੱਸ ਭੂ-ਵਿਗਿਆਨ ਸਰਵੇਖਣ ਡੇਟਾ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਮਿਕੋਆਕਾਨ ਰਾਜ ਦਾ ਸਮੁੰਦਰੀ ਤੱਟ ਭੁਚਾਲ ਦਾ ਕੇਂਦਰ ਸੀ, ਜਿੱਥੇ ਦੁਪਹਿਰ ਇੱਕ ਵਜੇ ਤੋਂ ਬਾਅਦ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਅਨੁਸਾਰ ਭੁਚਾਲ ਦੇ ਕੇਂਦਰ ਤੋਂ ਕਰੀਬ 100 ਕਿਲੋਮੀਟਰ (62 ਮੀਲ) ਦੀ ਦੂਰੀ ’ਤੇ ਸਥਿਤ ਕੋਲਿਮਾ ਨੇੜੇ ਭੁਚਾਲ ਦੇ ਤੇਜ਼ ਝਟਕੇ ਜਦਕਿ ਮੈਕਸੀਕੋ ਸਿਟੀ ’ਚ ਹਲਕੇ ਤੋਂ ਦਰਮਿਆਨੇ ਝਟਕੇ ਮਹਿਸੂਸ ਕੀਤੇ ਗਏ। ਸੀਐੱਨਐੱਨ ਦੀ ਰਿਪੋਰਟ ਅਨੁਸਾਰ ਕੋਲਿਮਾ ਦੇ ਪੱਛਮੀ ਰਾਜ ਦੇ ਮੰਜ਼ਾਨੀਲੋ ਵਿੱਚ ਇੱਕ ਸ਼ਾਪਿੰਗ ਸੈਂਟਰ ਵਿੱਚ ਕੰਧ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। -ਏਐੱਨਆਈ