ਗੁਰਨਾਮ ਸਿੰਘ ਅਕੀਦਾ
ਪਟਿਆਲਾ, 22 ਸਤੰਬਰ
ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨਆਈਐਸ) ਦੇ ਸੀਜ਼ਨ 2021-22 ਦੇ ਦਾਖ਼ਲੇ ਦੀ ਪ੍ਰਕ੍ਰਿਆ ਜਾਰੀ ਹੈ। ਇਸ ਤਹਿਤ ਭਾਰਤ ਭਰ ਵਿਚੋਂ ਅੰਤਰਰਾਸ਼ਟਰੀ ਪੱਧਰ ਦੇ 65 ਖਿਡਾਰੀਆਂ ਨੂੰ ਹੀ ਦਾਖਲਾ ਮਿਲੇਗਾ ਜੋ ਰਿਫਰੈਸ਼ਰ ਕੋਰਸ ਪੂਰਾ ਕਰਨ ਬਾਅਦ ਕੋਚ ਬਣਨਗੇ। ਰਿਫਰੈਸ਼ਰ ਕੋਰਸ ਅਗਲੇ ਹਫ਼ਤੇ ਸ਼ੁਰੂ ਹੋਵੇਗਾ।
ਕੋਚ ਬਣਨ ਲਈ 99 ਅੰਤਰਰਾਸ਼ਟਰੀ ਖਿਡਾਰੀਆਂ ਵੱਲੋਂ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਹਨ। ਇਨ੍ਹਾਂ ਅੰਤਰਰਾਸ਼ਟਰੀ ਖਿਡਾਰੀਆਂ ਵਿਚ ਤੀਰਅੰਦਾਜ਼ੀ ਵਿਚੋਂ ਰੀਨਾ ਕੁਮਾਰੀ, ਅਥਲੈਟਿਕਸ ਵਿਚ ਜਤਿੰਦਰ ਰਾਠੌਰ, ਬੈਡਮਿੰਟਨ ਵਿਚ ਪ੍ਰਕਾਸ਼, ਬਾਕਸਿੰਗ ਵਿਚ ਅਮਨਦੀਪ ਸਿੰਘ, ਡਾਲੀ ਸ਼ਰਮਾ, ਕੇਐਸ ਪ੍ਰਗਤੀ ਦੂਬੇ, ਕਵਿਤਾ, ਐਮਐਸ ਦੇਵੀ, ਪਵਿੱਤਰਾ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਕਨੋਇੰਗ ਅਰਵਿੰਦ ਐੱਸ ਤੇ ਦਿਗਵਿਜੈ ਸਿੰਘ ਨੇਗੀ, ਫੈਂਸਿੰਗ ਟੀ ਰਾਜਸ਼ੇਖ਼ਰ, ਜਿਮਨਾਸਟਿਕ ਦਿਵੇਸ਼ ਕੁਮਾਰ ਤੇ ਪਾਇਲ ਭੱਟਾਚਾਰਿਆ, ਜੂਡੋ ਰਾਜਵਿੰਦਰ ਕੌਰ, ਰੋਇੰਗ ਰਣਜੀਤ ਸਿੰਘ ਤੇ ਸਵਨ ਕੁਮਾਰ ਕਲਕਲ; ਤੈਰਾਕੀ ਸ਼ਿਵਾਨੀ ਕਟਾਰੀਆ, ਤਾਇਕਵਾਂਡੋ ਸ਼੍ਰੇਆ ਸਿੰਘ, ਵੇਟ ਲਿਫ਼ਟਿੰਗ ਚੰਦਰਕਾਂਤ, ਐੱਲ ਮੋਨਿਕਾ ਬੇਦੀ ਤੇ ਐਮਸੁਨੀ ਬਾਲਾ ਦੇਵੀ, ਕੁਸ਼ਤੀ ਪੰਕਜ ਰਾਣਾ ਤੇ ਸ਼ਿਲਪੀ ਸੈਰਾਨ, ਵੁਸ਼ੂ ਚਿਰਾਗ ਸ਼ਰਮਾ ਅਤੇ ਐਮਪੀ ਮੈਟੇਈ, ਤਾਇਕਵਾਂਡੋ ਗੰਗਾ ਰਾਮ ਪਦਮ, ਤੀਰਅੰਦਾਜ਼ੀ ਮੁਹੰਮਦ ਜੋਸ਼ਨ, ਅਥਲੈਟਿਕਸ ਅਜੈ ਕੁਮਾਰ, ਧਰਮ ਸਿੰਘ, ਕੇ ਐੱਮ ਹਿਮਾਨੀ, ਮਾਨੋ, ਸੰਘ ਪ੍ਰਿਆ ਗੌਤਮ ਸ਼ਾਮਲ ਹਨ। ਇਸ ਤੋਂ ਅੱਗੇ ਬੈਡਮਿੰਟਨ ਐਮਡੀ ਸੱਬੀ ਨਾਸਿਰ, ਸਾਇਕਲਿੰਗ ਨਗਾਅਰਜਨ ਐੱਸ ਤੇ ਪੈਗ਼ੰਬਰ ਨਦਫ, ਹਾਕੀ ਬਲਵਿੰਦਰ ਕੌਰ ਮੇਹਰਾ, ਕਵਿਤਾ ਰਾਣੀ, ਮਮਤਾ, ਬਨਦੀਪ ਕੌਰ, ਰਾਜਾ ਤੇ ਭੁਕਯਾ ਵਿਜਯਾ ਦੇ ਨਾਮ ਸ਼ਾਮਲ ਹਨ। ਕਬੱਡੀ ਨਰਿੰਦਰ ਤੇ ਸੋਨਿਆਇਆ, ਖੋ-ਖੋ ਸੀਮਾ ਦੇਵੀ ਤੇ ਵਿਕਾਸ ਵਰਮਾ, ਸਵਿਮਿੰਗ ਪ੍ਰਵੀਨ ਕੁਮਾਰ, ਟੇਬਲ ਟੈਨਿਸ ਅਰਪਿਤ ਸਿੰਘ, ਤਾਇਕਵਾਂਡੋ ਅਨੂਪ ਕੁਮਾਰ ਤੇ ਸਲਾਮ ਜਾਨੀ ਸਿੰਘ, ਵਾਲੀਬਾਲ ਅਵਸਥੀ ਐਮਐਸ, ਕੇ ਪ੍ਰਿਆ, ਨਵੀਖਿਲ, ਨਿਰਪਰਾ ਬਹਾਦਰ, ਰਮੇਸ਼ ਤੇ ਸਾਸ ਸ਼ਾਮਲ ਹਨ। ਰੈਸਲਿੰਗ ਵਿਚ ਅਭਿਸ਼ੇਕ ਡੋਗਰਾ, ਵਿਭਾ ਮੌਰਿਆ, ਵਿਕਾਸ ਪਟੇਲ ਦੇ ਨਾਮ ਸ਼ਾਮਲ ਹਨ। ਵੁਸ਼ੂ ਵਿਚ ਬਾਰਸਨਾਥ ਤੇ ਗਿਰੀਸ਼ ਦੇ ਨਾਮ ਸ਼ਾਮਲ ਹਨ।