ਭੁਲੱਥ: ਐਂਟੀ ਕੁਰੱਪਸ਼ਨ ਐਸੋਸੀਏਸ਼ਨ ਦੀ ਮੀਟਿੰਗ ਅੱਜ ਪ੍ਰਧਾਨ ਸੁਖਚੈਨ ਸਿੰਘ ਮੁਰੱਬੀਆ ਦੀ ਪ੍ਧਾਨਗੀ ਹੇਠ ਬੇਗੋਵਾਲ ਵਿੱਚ ਹੋਈ। ਇਸ ਮੌਕੇ ਸਮਾਜ ਨੂੰ ਦਰਪੇਸ਼ ਮਸਲਿਆਂ ’ਤੇ ਵਿਚਾਰਾਂ ਕਰਦਿਆਂ ਸਬ ਡਿਵੀਜ਼ਨ ਭੁਲੱਥ ਦੇ ਕਸਬਿਆਂ ਬੇਗੋਵਾਲ, ਨਡਾਲਾ, ਭੁਲੱਥ ਤੇ ਹੋਰ ਪਿੰਡਾਂ ਵਿੱਚ ਉਸਾਰੀਆਂ ਜਾ ਰਹੀਆਂ ਗੈਰ-ਕਾਨੂੰਨੀ ਕਲੋਨੀਆਂ ਦਾ ਨੋਟਿਸ ਲਿਆ ਗਿਆ ਤੇ ਆਖਿਆ ਕਿ ਕੁਝ ਲੋਕ ਆਪਣੇ ਨਿੱਜੀ ਲਾਭ ਲਈ ਵਾਹੀਯੋਗ ਜ਼ਮੀਨਾਂ ਦਾ ਉਜਾੜਾ ਕਰ ਰਹੇ ਹਨ। ਐਸੋਸੀਏਸ਼ਨ ਨੇ ਇਨ੍ਹਾਂ ਗੈਰ-ਕਾਨੂੰਨੀ ਕਲੋਨੀਆਂ ’ਤੇ ਪਬੰਦੀ ਦੀ ਮੰਗ ਕੀਤੀ। ਇਸ ਮੌਕੇ ਸੰਗਤ ਸਿੰਘ ਸੁਦਾਮਾ, ਦਲਜੀਤਮ ਸਿੰਘ ਮੰਡਾ, ਰੂਪ ਸਿੰਘ, ਅਮਰੀਕ ਸਿੰਘ ਰਾਵਾਂ ਤੇ ਹੋਰ ਆਗੂ ਹਾਜ਼ਰ ਸਨ। -ਪੱਤਰ ਪ੍ਰੇਰਕ