ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 26 ਅਪਰੈਲ
ਪੁਰਾਣਾ ਰਾਜਪੁਰਾ ਵਿੱਚ ਖੰਡਰ ਦਾ ਰੂਪ ਧਾਰਨ ਕਰਨ ਚੁੱਕੀ ਡਿਸਪੈਂਸਰੀ ਦੇ ੇ ਨਵੀਨੀਕਰਨ ਦਾ ਕੰਮ ਅੱਜ ਵਿਧਾਇਕਾ ਨੀਨਾ ਮਿੱਤਲ ਨੇ ਸ਼ੁਰੂ ਕਰਵਾਇਆ। ਇਸ ਮੌਕੇ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ। ਵਿਧਾਇਕਾ ਮਿੱਤਲ ਨੇ ਦੱਸਿਆ ਕਿ ਬਹੁਤ ਜਲਦ ਹੀ ਇਸ ਡਿਸਪੈਂਸਰੀ ਵਿਚ 24 ਘੰਟੇ ਅਮਰਜੰਸੀ ਦੇ ਨਾਲ ਨਾਲ ਹੋਰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਜਿਸ ਨਾਲ ਪੁਰਾਣਾ ਰਾਜਪੁਰਾ ਵਾਸੀਆਂ ਨੂੰ ਕਾਫ਼ੀ ਰਾਹਤ ਮਿਲੇਗੀ।ਵਿਧਾਇਕਾ ਮਿੱਤਲ ਨੇ ਦੱਸਿਆ ਕਿ ਰਾਜਪੁਰਾ ਵਿਚ ਇਹੋ ਜਿਹੀਆਂ ਹੋਰ ਬਹੁਤ ਥਾਵਾਂ ਹਨ ਜਿਨ੍ਹਾਂ ਉੱਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਪੈਸਾ ਲਗਾ ਕੇ ਉਨ੍ਹਾਂ ਨੂੰ ਖੰਡਰ ਬਣਨ ਲਈ ਇਸ ਤਰ੍ਹਾਂ ਹੀ ਛੱਡ ਦਿੱਤਾ ਸੀ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਥਾਵਾਂ ਦਾ ਨਵੀਨੀਕਰਨ ਕਰ ਕੇ ਵਰਤੋਂ ਵਿਚ ਲੈ ਕੇ ਆਵੇਗੀ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਜਸਵਿੰਦਰ ਸਿੰਘ ਜੱਸੀ, ਕੌਂਸਲਰ ਬਿਕਰਮ ਸਿੰਘ ਕੰਡੇਵਾਲ਼ਾ, ਕੌਂਸਲਰ ਕ੍ਰਿਸ਼ਨ ਅਗਰਵਾਲ, ਕੌਂਸਲਰ ਰਵਿੰਦਰ ਸਿੰਘ, ਗੁਰਵੀਰ ਸਿੰਘ ਸਰਾਓ, ਹਰਪ੍ਰੀਤ ਲਾਲੀ, ਜਤਿੰਦਰ ਸਿੰਘ, ਅਮਨ ਸੈਣੀ, ਚੰਨਣ ਸਿੰਘ, ਮੇਜਰ ਸਿੰਘ ਚਨਾਲੀਆ ਅਤੇ ਹੋਰ ਵਰਕਰ ਮੌਜੂਦ ਸਨ।