ਵਾਸ਼ਿੰਗਟਨ, 25 ਮਈ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਟੈਕਸਾਸ ਦੇ ਐਲੀਮੈਂਟਰੀ ਸਕੂਲ ਵਿਚ ਹੋਈ ਗੋਲੀਬਾਰੀ ਤੋਂ ਬਾਅਦ ਦੇਸ਼ ਵਿਚ ਹਥਿਆਰਾਂ ਦੀ ਵਿਕਰੀ ‘ਤੇ ਨਵੀਆਂ ਪਾਬੰਦੀਆਂ ਲਗਾਉਣ ਲਈ ਕਦਮ ਚੁੱਕੇ ਪੈਣਗੇ। ਉਨ੍ਹਾਂ ਕਿਹਾ,‘ਅਸੀਂ ਬੰਦੂਕਾਂ (ਵਿਕਰੀ) ਦਾ ਸਮਰਥਨ ਕਰਨ ਵਾਲਿਆਂ ਦੇ ਵਿਰੁੱਧ ਕਦੋਂ ਖੜੇ ਹੋਵਾਂਗੇ?’ ਜੋਅ ਬਾਇਡਨ ਨੇ ਰੂਜ਼ਵੈਲਜ਼ ਰੂਮ ਵਿੱਚ ਪਹਿਲੀ ਮਹਿਲਾ ਜਿਲ ਬਾਇਡਨ ਦੀ ਮੌਜੂਦਗੀ ਵਿੱਚ ਕਿਹਾ,‘ਮੈਂ ਥੱਕ ਗਿਆ ਹਾਂ। ਸਾਨੂੰ ਕਾਰਵਾਈ ਕਰਨੀ ਪਵੇਗੀ।’