ਪੱਤਰ ਪ੍ਰੇਰਕ
ਅਮਲੋਹ, 10 ਫਰਵਰੀ
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਅਮਲੋਹ ਹਲਕੇ ਤੋਂ ਕਾਂਗਰਸ ਉਮੀਦਵਾਰ ਰਣਦੀਪ ਸਿੰਘ ਨਾਭਾ ਨੇ ਪਿੰਡ ਸਲਾਣੀ ਵਿੱਚ ਚੋਣ ਜਲਸੇ ਮੌਕੇ ਲੋਕਾਂ ਨੂੰ ਵਿਕਾਸ ਦੇ ਮੁੱਦੇ ’ਤੇ ਕਾਂਗਰਸ ਦਾ ਸਾਥ ਦੇਣ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨੂੰ ਕਾਂਗਰਸ ਦੇ ਰਾਜ ਵਿੱਚ ਪਿੰਡਾਂ ਨੂੰ ਸ਼ਹਿਰਾਂ ਵਾਲੀ ਦਿੱਖ ਮਿਲੀ ਹੈ ਜਦਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ ਭਲੇ ਲਈ ਕੁਝ ਨਹੀਂ ਕੀਤਾ। ਭਾਜਪਾ ਦੀ ਅਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਪਾਰਟੀ ਵੱਲੋਂ ਕੀਤੇ ਜ਼ੁਲਮ ਭੁੱਲਣੇ ਨਹੀਂ ਚਾਹੀਦੇ, ਕਿਉਂਕਿ ਭਾਜਪਾ ਪੰਜਾਬ ਅਤੇ ਦੇਸ਼ ਦੀ ਦੁਸ਼ਮਣ ਪਾਰਟੀ ਹੈ। ਉਨ੍ਹਾਂ ਕਿ ਕਿਹਾ ਕਿ ਅਕਾਲੀ ਦਲ ਤੇ ‘ਆਪ’ ਨੂੰ ਕਥਿਤ ਝੂਠੇ ਲੋਕਾਂ ਦੀਆਂ ਪਾਰਟੀਆਂ ਜਿਨਾਂ ਵੱਲੋਂ ਲੋਕਾਂ ਨੂੰ ਝੂਠੇ ਲਾਰੇ ਲਾਏ ਜਾ ਰਹੇ ਹਨ।