ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 21 ਸਤੰਬਰ
ਹਰਿਆਣਾ ਸਰਕਾਰ ਦੇ ਵਧੀਕ ਮੁੱਖ ਸਕੱਤਰ ਗ੍ਰਹਿ, ਪ੍ਰਸ਼ਾਸਨ ਨਿਆਂ ਵਿਭਾਗ ਚੰਡੀਗੜ੍ਹ ਨੇ ਸੂਚਿਤ ਕੀਤਾ ਹੈ ਕਿ ਹਰਿਆਣਾ ਦੇ ਰਾਜਪਾਲ ਨੇ ਦਿਲਸ਼ੇਰ ਸਿੰਘ ਤੇ ਕੁਸ਼ਪਾਲ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਪੰਜਾਬੀ ਫ਼ਿਲਮ ‘ਸ਼ੂਟਰ’ ਦੀ ਪ੍ਰਦਰਸ਼ਨੀ ਤੇ ਸਕਰੀਨਿੰਗ ਨੂੰ ਤਤਕਾਲ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ। ਅਗਲੇ ਹੁਕਮਾਂ ਤੱਕ ਇਸ ਫ਼ਿਲਮ ਨੂੰ ਹਰਿਆਣਾ ਰਾਜ ਵਿੱਚ ਅਪ੍ਰਮਾਣਿਕ ਮੰਨਿਆ ਜਾਵੇਗਾ।