ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਜੂਨ
ਕੇਂਦਰੀ ਪੰਜਾਬੀ ਲੇਖਕ ਸਭਾ ਨੇ ਅੱਜ ਸੰਯੁਕਤ ਕਿਸਾਨ ਮੋਰਚਾ ਦੇ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ ਮਨਾਉਣ ਦੇ ਸੱਦੇ ਤਹਿਤ ਰੋਸ ਮਾਰਚ ਵਿੱਚ ਸ਼ਮੂਲੀਅਤ ਕੀਤੀ ਅਤੇ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕੀਤੀ। ਕੇਂਦਰੀ ਸਭਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕੇਂਦਰੀ ਲੇਖਕ ਸਭਾ ਪਿਛਲੇ ਸੱਤ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦੀ ਆ ਰਹੀ ਹੈ।
ਅੱਜ ਰੋਸ ਧਰਨੇ ਅਤੇ ਰੈਲੀ ਵਿੱਚ ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਅਤੇ ਡਾ. ਸੁਖਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ ਡਾ. ਰਾਬਿੰਦਰ ਨਾਥ ਸ਼ਰਮਾ, ਸੁਸ਼ੀਲ ਦੁਸਾਂਝ, ਸੁਵਰਨ ਸਿੰਘ ਵਿਰਕ, ਪ੍ਰੋ. ਅਮਰਜੀਤ ਸਿੰਘ ਫ਼ਤਿਹਾਬਾਦ, ਮੱਖਣ ਕੁਹਾੜ, ਮੰਗਤ ਚੰਚਲ, ਸੁਲੱਖਣ ਸਰਹੱਦੀ, ਜੈਨਿੰਦਰ ਚੌਹਾਨ, ਅਬਿਨਾਸ਼ ਸਿੰਘ, ਸੀਤਲ ਸਿੰਘ, ਕੁਲਵੰਤ ਸਿੰਘ ਬਾਠ, ਰਘਬੀਰ ਸਿੰਘ ਚਾਹਲ, ਕਪੂਰ ਸਿੰਘ ਘੁੰਮਣ, ਸਟੀਫਨ ਮਸੀਹ, ਗੁਰਨਾਮ ਸਿੰਘ, ਕੁਲਦੀਪ ਸਿੰਘ, ਸੁੱਚਾ ਸਿੰਘ ਬੈਂਸ, ਡਾ. ਗੁਲਜ਼ਾਰ ਸਿੰਘ ਪੰਧੇਰ, ਕਰਮ ਸਿੰਘ ਵਕੀਲ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਬਲਵਿੰਦਰ ਚਹਿਲ, ਡਾ. ਸੁਖਬੀਰ ਸੁਖਨ, ਡਾ. ਸੁਨੀਤਾ ਰਾਣੀ, ਡਾ. ਅਮੀਰ ਸੁਲਤਾਨਾ, ਦਿਲਦਾਰ ਸਿੰਘ, ਹਰਬੰਸ ਮਾਲਵਾ, ਜਸਵੀਰ ਝੱਜ, ਤਰਲੋਚਨ ਝਾਂਡੇ, ਬਲਵੰਤ ਸਿੰਘ ਮਾਂਗਟ, ਬਲਵਿੰਦਰ ਗਲੈਕਸੀ, ਯਸ਼ ਪਾਲ, ਦਰਸ਼ਨ ਸਿੰਘ, ਹਰਦੀਪ ਢਿੱਲੋਂ, ਬੂਟਾ ਸਿੰਘ ਆਜ਼ਾਦ, ਜੀ.ਐੱਸ ਪਾਹੜਾ, ਗੁਰਦਰਸ਼ਨ ਸਿੰਘ ਮਾਵੀ, ਨਰਿੰਦਰ ਕੌਰ ਸੋਹਲ, ਸੁਰਜੀਤ ਕੌਰ ਕਾਲੜਾ, ਯਤਿੰਦਰ ਕੌਰ ਮਾਹਲ, ਅਮਰਜੀਤ ਕੌਰ, ਕਿਰਨ ਬੇਦੀ, ਸਤਬੀਰ ਸਿੰਘ ਵਾਲੀਆ, ਦਵਿੰਦਰ ਕੁਮਾਰ ਅਤੇ ਰਾਬਿੰਦਰ ਜੌਲੀ ਸ਼ਾਮਲ ਹੋਏ।