ਆਤਿਸ਼ ਗੁਪਤਾ
ਚੰਡੀਗੜ੍ਹ, 21 ਸਤੰਬਰ
ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ‘ਤੇ 1163 ਫੁੱਟ ਤੱਕ ਪਹੁੰਚਣ ਗਿਆ। ਇਸ ਕਾਰਨ ਯੂਟੀ ਪ੍ਰਸ਼ਾਸਨ ਨੇ ਅੱਜ ਸਵੇਰੇ 10.30 ਵਜੇ ਮੁੜ ਫਲੱਡ ਗੇਟ ਖੋਲ੍ਹ ਦਿੱਤਾ। ਇਸ ਸਾਲ ਵੱਧ ਮੀਂਹ ਕਾਰਨ ਤੀਜੀ ਵਾਰ ਫਲੱਡ ਗੇਟ ਖੋਲ੍ਹੇ ਗਏ ਹਨ। ਸੁਖਨਾ ਵਿੱਚ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਦੱਸਣਯੋਗ ਹੈ ਕਿ 9 ਅਗਸਤ ਨੂੰ ਵੀ ਪਾਣੀ ਦਾ ਪੱਧਰ 1162.60 ‘ਤੇ ਪਹੁੰਚਣ ਕਰਕੇ ਫਲੱਡ ਗੇਟ ਖੋਲ੍ਹ ਦਿੱਤਾ ਸੀ। ਉਸ ਤੋਂ ਬਾਅਦ 14 ਅਗਸਤ ਨੂੰ ਫਲੱਡ ਗੇਟ ਖੋਲ੍ਹੇ ਗਏ ਸੀ। ਗੇਟ ਖੋਲ੍ਹਣ ਵੇਲੇ ਯੂਟੀ ਪ੍ਰਸ਼ਾਸਨ ਦੇ ਇੰਜਨੀਅਰ ਵਿਭਾਗ ਦੇ ਐਕਸੀਅਨ ਅਤੇ ਐੱਸਡੀਓ ਮੌਕੇ ‘ਤੇ ਹਾਜ਼ਰ ਸਨ। ਸਾਲ 2020 ਵਿੱਚ ਪਾਣੀ ਵਧਣ ਕਰਕੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਸਨ।