ਨਵੀਂ ਦਿੱਲੀ, 25 ਅਪਰੈਲ
ਇੰਡੀਆ ਰੇਟਿੰਗਜ਼ ਦੇੇ ਅਨੁਮਾਨ ਮੁਤਾਬਕ ਚਾਲੂ ਵਿੱਤੀ ਸਾਲ ਦੌਰਾਨ ਭਾਰਤ ਵਿੱਚ ਘਰਾਂ (ਮਕਾਨਾਂ) ਦੀਆਂ ਕੀਮਤਾਂ ਵਿੱਚ 8 ਫ਼ੀਸਦੀ ਵਾਧਾ ਹੋਵੇਗਾ। ਇਹ ਵਾਧਾ ਮੁੱਖ ਤੌਰ ’ਤੇ ਗਾਹਕਾ ਦੀ ਮੰਗ ਵਿੱਚ ਵਾਧੇ ਕਾਰਨ ਹੋ ਸਕਦਾ ਹੈ। ਰੇਟਿੰਗ ਏਜੰਸੀ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ‘‘ਘਰਾਂ ਦੀਆਂ ਕੀਮਤਾਂ ਵਧੀਆਂ ਹਨ ਤੇ ਮੰਗ ਅੰਤਿਮ ਉਪਭੋਗਤਾ ਦੀ ਵਜ੍ਹਾ ਕਰਕੇ ਹੈ। ਇਸ ਲਈ ਕੀਮਤਾਂ ਵਿੱਚ ਵਾਧਾ ਟਿਕਾਊ ਹੈ ਅਤੇ ਇਹ ਵਧ ਰਹੀਆਂ ਹਨ। ਲੰਘੇ ਵਿੱਤੀ ਸਾਲ ਵਿੱਤੀ ਸਾਲ ਵਿੱਚ ਦੇਸ਼ ਪੱਧਰ ’ਤੇ ਘਰਾਂ ਦੀਆਂ ਕੀਮਤਾਂ ਛੇ ਫੀਸਦੀ ਵਧੀਆਂ ਸਨ।’’ ਬਿਆਨ ਮੁਤਾਬਕ ਉਮੀਦ ਹੈ, ‘‘ਵਿੱਤੀ ਸਾਲ 2022-23 ਵਿੱਚ ਰਿਹਾਇਸ਼ੀ ਸੰਪੱਤੀ ਦੀ ਕੀਮਤ ਵਧੇਗੀ। ਇਹ ਵਾਧਾ ਮੁੰਬਈ, ਪੁਣੇ ਅਤੇ ਹੈਦਰਾਬਾਦ ਦੀ ਅਗਵਾਈ ਵਿੱਚ ਪੂਰੇ ਭਾਰਤ ਪੱਧਰ ’ਤੇ ਲੱਗਭਗ 8 ਫ਼ੀਸਦੀ ਹੋਵੇਗਾ।’’ ਏਜੰਸੀ ਮੁਤਾਬਕ ਚਾਲੂ ਵਿੱਤੀ ਵਰ੍ਹੇ ਦੌਰਾਨ ਘਰਾਂ ਦੀ ਵਿੱਕਰੀ ਵਿੱਚ ਸਾਲਾਨਾ ਆਧਾਰ ’ਤੇ 12 ਫ਼ੀਸਦੀ ਵਾਧਾ ਹੋਵੇਗਾ। -ਏਜੰਸੀ