ਪੱਤਰ ਪ੍ਰੇਰਕ
ਪਿਹੋਵਾ, 10 ਨਵੰਬਰ
ਹਿੰਦ ਸਮਾਚਾਰ ਲਿਮਟਿਡ ਅਤੇ ਸੁਖਬੀਰ ਐਨਰਜੀ ਲਿਮਟਿਡ ਵੱਲੋਂ ਛੱਜੂਪੁਰ ਪਿੰਡ ਵਿੱਚ ਲਾਇਆ ਜਾਣ ਵਾਲਾ ਬਾਇਓਮਾਸ ਵੇਸਟ ਪਲਾਂਟ ਨਿਰਮਾਣ ਅਧੀਨ ਹੈ। ਸਿਖਲਾਈ ਅਧੀਨ ਆਈਏਐੱਸ ਜਯਾ ਸ਼ਾਰਦਾ ਨੇ ਬੀਤੀ ਦੇਰ ਸ਼ਾਮ ਇਸ ਪਲਾਂਟ ਦਾ ਦੌਰਾ ਕੀਤਾ ਅਤੇ ਉਨ੍ਹਾਂ ਬੀਡੀਪੀਓ ਰਾਜੇਸ਼, ਪਲਾਂਟ ਹੈੱਡ ਸਤਿੰਦਰਪਾਲ ਸਿੰਘ ਬਖਸ਼ੀ ਅਤੇ ਪਲਾਂਟ ਅਫ਼ਸਰ ਰਜਤ ਨਾਲ ਪਲਾਂਟ ਦਾ ਨਿਰੀਖਣ ਕੀਤਾ। ਇਸ ਪਲਾਂਟ ਰਾਹੀਂ ਕੁਰੂਕਸ਼ੇਤਰ ਦੇ ਆਲੇ-ਦੁਆਲੇ ਦੇ ਸੱਤ ਜ਼ਿਲ੍ਹਿਆਂ ਦੀ ਪਰਾਲੀ ਦਾ ਪ੍ਰਬੰਧਨ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਇਸ ਪਲਾਂਟ ਵਿੱਚ 2 ਤੋਂ 2.5 ਲੱਖ ਟਨ ਪਰਾਲੀ ਦੀ ਸੰਭਾਲ ਕੀਤੀ ਜਾ ਸਕਦੀ ਹੈ। ਫਿਲਹਾਲ ਇਸ ਪਲਾਂਟ ਨੂੰ 1 ਲੱਖ 50 ਹਜ਼ਾਰ ਟਨ ਪਰਾਲੀ ਦੇ ਪ੍ਰਬੰਧਨ ਨਾਲ ਸ਼ੁਰੂ ਕੀਤਾ ਜਾਵੇਗਾ।