ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 29 ਸਤੰਬਰ
ਨੇੜਲੇ ਕਸਬੇ ਬਰੀਵਾਲਾ ਵਿਖੇ 23-24 ਸਤੰਬਰ ਦੀ ਰਾਤ ਨੂੰ ਇਕ ਨੌਜਵਾਨ ਦਾ ਬਰਫ ਵਾਲੇ ਸੂਏ ਨਾਲ ਵਿੰਨ ਕੇ ਇਕ ਨੌਜਵਾਨ ਵੱਲੋਂ ਕਤਲ ਕੀਤਾ ਗਿਆ ਸੀ ਜਿਸ ਸਬੰਧ ਵਿੱਚ ਪੁਲੀਸ ਨੇ ਮਿ੍ਤਕ ਦੇ ਪਰਿਵਾਰ ਦੇ ਬਿਆਨਾਂ ‘ਤੇ ਗੁਆਂਢੀਆਂ ਖਿਲਾਫ ਕੇਸ ਦਰਜ ਕਰ ਲਿਆ ਸੀ| ਪਰ ਹੁਣ ਖੁਲਾਸਾ ਹੋਇਆ ਹੈ ਕਿ ਇਹ ਕਤਲ ਸਮਲਿੰਗੀ ਸਬੰਧਾਂ ਦੇ ਚੱਲਦੇ ਹੋਇਆ ਹੈ| ਡੀਐਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਮਿ੍ਤਕ ਕੁਲਦੀਪ ਕੋਹਲੀ ਨਗਰ ਕੌਂਸਲ ‘ਚ ਸਫਾਈ ਸੇਵਕ ਦਾ ਕੰਮ ਕਰਦਾ ਸੀ| ਬਰੀਵਾਲਾ ਦਾ ਹੀ ਇਕ ਲੜਕਾ ਅੰਕੁਸ਼ ਕੁਮਾਰ ਹੈ, ਜੋ ਅਕਸਰ ਧਾਰਮਿਕ ਸਮਾਗਮਾਂ ‘ਚ ਕੁੜੀਆਂ ਦੇ ਕੱਪੜੇ ਪਾ ਕੇ ਸੰਵਾਂਗ ਰਚਾਉਂਦਾ ਸੀ| ਅੰਕੁਸ਼ ਕੁਮਾਰ ਤੇ ਕੁਲਦੀਪ ਕੋਹਲੀ ਦੇ ਆਪਸ ‘ਚ ਸਰੀਰਕ ਸਬੰਧ ਬਣ ਗਏ| ਇਹ ਸਬੰਧ ਕਰੀਬ 13 ਸਾਲ ਤੋਂ ਬਣੇ ਹੋਏ ਸਨ| ਅੰਕੁਸ਼ ਹੁਣ ਕੁਲਦੀਪ ਕੋਹਲੀ ਨਾਲ ਸਮਿਲੰਗੀ ਵਿਆਹ ਕਰਾਉਣ ਲਈ ਦਬਾਅ ਪਾ ਰਿਹਾ ਸੀ| ਪਰ ਕੋਹਲੀ ਇਸ ਤੋਂ ਟਾਲਾ ਵੱਟ ਰਿਹਾ ਸੀ| ਘਟਨਾ ਵਾਲੀ ਰਾਤ ਅੰਕੁਸ਼ ਨੇ ਕੁਲਦੀਪ ਕੋਹਲੀ ਨੂੰ ਸੁੰਨੀ ਥਾਂ ਸੱਦ ਲਿਆ ਅਤੇ ਬਰਫ ਵਾਲੇ ਸੂਏ ਨਾਲ ਉਸ ਦਾ ਕਤਲ ਕਰ ਦਿੱਤਾ| ਉਨ੍ਹਾਂ ਦੱਸਿਆ ਕਿ ਅੰਕੁਸ਼ ਨੂੰ ਕਾਬੂ ਕਰਕੇ ਮ੍ਰਿਤਕ ਕੁਲਦੀਪ ਕੋਹਲੀ ਦਾ ਮੋਬਾਈਲ ਬਰਾਮਦ ਕਰ ਲਿਆ ਹੈ|