ਮੁੰਬਈ: ਮਸ਼ਹੂਰ ਟੀਵੀ ਅਦਾਕਾਰ ਕਰਨ ਕੁੰਦਰਾ ਨੇ ਹਾਲ ਹੀ ਵਿੱਚ ਤੇਜਸਵੀ ਪ੍ਰਕਾਸ਼ ਨਾਲ ਆਪਣੇ ਵਿਆਹ ਸਬੰਧੀ ਖ਼ੁਲਾਸਾ ਕੀਤਾ ਹੈ। ਉਸ ਨੇ ਆਖਿਆ ਕਿ ਤੇਜਸਵੀ ਦੇ ਰੁਝੇਵੇਂ ਕਾਰਨ ਉਹ ਆਪਣੇ ਵਿਆਹ ਨੂੰ ਅੱਗੇ ਪਾ ਰਿਹਾ ਹੈ। ਉਸ ਨੇ ਆਖਿਆ ਕਿ ਉਨ੍ਹਾਂ ਦੋਵਾਂ ਦੇ ਮਾਪੇ ਅਕਸਰ ਇੱਕ-ਦੂਜੇ ਮਿਲਦੇ ਰਹਿੰਦੇ ਹਨ। ਕਰਨ ਤੇ ਤੇਜਸਵੀ ‘ਬਿੱਗ ਬੌਸ ਸੀਜ਼ਨ-15’ ਦੀ ਸਭ ਤੋਂ ਪਸੰਦੀਦਾ ਜੋੜੀ ਸੀ। ਹਾਲ ਹੀ ਵਿੱਚ ਦੋਵੇਂ ਇੱਕ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਇਸ ਪਾਰਟੀਆਂ ਦੀਆਂ ਖ਼ੂਬਸੂਰਤ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਪਾਈਆਂ ਸਨ। ਇੱਕ ਇੰਟਰਵਿਊ ਵਿੱਚ ਕਰਨ ਨੇ ਕਿਹਾ, ‘‘ਜਦੋਂ ਵਿਆਹ ਦੀ ਗੱਲ ਆਉਂਦੀ ਹੈ, ‘ਤੇਜਸਵੀ ਮੈਡਮ ਕੋਲ ਸਮਾਂ ਕਿਥੇ ਹੈ। ਤੇਜਸਵੀ ਨੇ ਇੰਟਰਵਿਊਜ਼ ਦੌਰਾਨ ਵਿਆਹ ’ਚ ਦੇਰੀ ਲਈ ਮੈਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਹੁਣ ਮੈਂ ਵੀ ਤੇਜਸਵੀ ਵਾਂਗ ਹੀ ਕਰ ਰਿਹਾ ਹਾਂ।’’ -ਆਈਏਐੱਨਐੱਸ