ਨਵੀਂ ਦਿੱਲੀ: ‘ਮਾਈਗੋਵ’ ਨੇ ਅੱਜ ਐਲਾਨ ਕੀਤਾ ਕਿ ਦੇਸ਼ ਦੇ ਲੋਕ ਹੁਣ ਡਿਜੀਲੌਕਰ ਸੇਵਾਵਾਂ ਦਾ ਲਾਭ ਲੈਣ ਲਈ ਵੱਟਸਐਪ ਰਾਹੀਂ ਮਾਈਗੋਵ ਹੈਲਪਡੈਸਕ ਦੀ ਵਰਤੋਂ ਕਰ ਸਕਣਗੇ। ਡਿਜੀਲੌਕਰ ਦਾ ਮਕਸਦ ਆਮ ਲੋਕਾਂ ਨੂੰ ਡਿਜੀਟਲ ਢੰਗ ਨਾਲ ਮਜ਼ਬੂਤ ਕਰਨਾ ਹੈ। ਇਸ ਵਿੱਚ ਲੋਕ ਆਪਣੇ ਡਿਜੀਟਲ ਦਸਤਾਵੇਜ਼ ਰੱਖ ਸਕਦੇ ਹਨ। ਇਸ ਸਬੰਧੀ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ‘ਦੇਸ਼ ਦੇ ਨਾਗਰਿਕ ਹੁਣ ਵੱਟਸਐਪ ’ਤੇ ‘ਮਾਈਗੋਵ’ ਹੈਲਪ ਡੈਸਕ ਰਾਹੀਂ ਡਿਜੀਲੌਕਰ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਡਿਜੀਲੌਕਰ ‘ਮਾਈਗੋਵ’ ਵੱਲੋਂ ਦਿੱਤੀ ਜਾਣ ਵਾਲੀ ਅਹਿਮ ਨਾਗਰਿਕ ਸੇਵਾ ਹੈ ਜਿਸ ਨਾਲ ਲੋਕਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਤੇ ਅਸਰਦਾਰ ਪ੍ਰਸ਼ਾਸਨ ਦੇਣ ’ਚ ਮਦਦ ਮਿਲੇਗੀ।’ -ਪੀਟੀਆਈ