ਦੇਹਰਾਦੂਨ, 29 ਸਤੰਬਰ
ਉੱਤਰਖੰਡ ਮਹਿਲਾ ਕਮਿਸ਼ਨ ਨੇ ਅੰਕਿਤਾ ਭੰਡਾਰੀ ਕਤਲ ਕੇਸ ਦੀ ਚੱਲ ਰਹੀ ਜਾਂਚ ਦੀ ਨਿਗਰਾਨੀ ਅਤੇ ਇਸ ਸਾਰੇ ਪਹਿਲੂੁਆਂ ’ਤੇ ਨਜ਼ਰ ਰੱਖਣ ਲਈ ਇੱਕ ਕਮੇਟੀ ਕਾਇਮ ਕੀਤੀ ਹੈ। ਕਮਿਸ਼ਨ ਦੀ ਪ੍ਰਧਾਨ ਕੁਸਮ ਕੰਡਵਾਲ ਨੇ ਕਿਹਾ, ‘‘ਇਹ ਬੇਹੱਦ ਸੰਵੇਦਨਸ਼ੀਲ ਮਾਮਲਾ ਹੈ ਜਿਸ ਵਿੱਚ ਤੁਰੰਤ ਕਾਰਵਾਈ ਦੀ ਲੋੜ ਹੈ। ਇਸ ਦੀ ਚੱਲ ਰਹੀ ਜਾਂਚ ’ਤੇ ਨੇੜਿਉਂ ਨਿਗ੍ਹਾ ਰੱਖਣ ਲਈ ਕਮਿਸ਼ਨ ਵੱਲੋਂ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਹੈ।’’ ਉਨ੍ਹਾਂ ਦੱਸਿਆ ਕਿ ਕਮੇਟੀ ਵਿੱਚ ਯਮਕੇਸ਼ਵਰ ਦੇ ਐੱਸਡੀਐੱਮ, ਪੌੜੀ ਦੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਅਤੇ ਲਕਸ਼ਮਣ ਝੂਲਾ ਥਾਣੇ ਦੇ ਐੱਸਆਈ ਸ਼ਾਮਲ ਹਨ ਜੋ ਜਾਂਚ ਦੀ ਪ੍ਰਗਤੀ ਬਾਰੇ ਕਮਿਸ਼ਨ ਨੂੰ ਜਾਣਕਾਰੀ ਦੇਣਗੇ। ਦੱਸਣਯੋਗ ਹੈ ਕਿ ਉੱਤਰਾਖੰਡ ਵਿੱਚ ਰਿਸ਼ੀਕੇਸ਼ ਨੇੜੇ ਇੱਕ ਰਿਸੌਰਟ ਦੀ ਰਿਸੈਪਸਨਿਸ਼ਟ ਅੰਕਿਤਾ ਭੰਡਾਰੀ (19) ਦੀ ਰਿਸੌਰਟ ਮਾਲਕ ਅਤੇ ਉਸ ਦੇ ਦੋ ਸਾਥੀਆਂ ਵੱਲੋਂ ਕਥਿਤ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਰਿਸੌਰਟ ਮਾਲਕ ਪੁਲਕਿਤ ਆਰੀਆ ਸਣੇ ਤਿੰਨੋਂ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਮੁੱਖ ਮੁਲਜ਼ਮ ਪੁਲਕਿਤ ਆਰੀਆ ਸਾਬਕਾ ਭਾਜਪਾ ਨੇਤਾ ਵਿਨੋਦ ਆਰੀਆ ਦੇ ਬੇਟਾ ਹੈ। -ਪੀਟੀਆਈ