ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਸਰਕਾਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਅੱਗੇ ਦੋਸ਼ ਲਾਇਆ ਕਿ ਉਸ ਦੇ ਸੂਬੇ ਵਿੱਚ ‘ਹੈਰਾਨੀਜਨਕ ਘਟਨਾਵਾਂ’ ਹੋਈਆਂ ਹਨ ਅਤੇ ਡਕੈਤੀ ਕੇਸਾਂ ਸਣੇ ਹੋਰ ਕੇਸ ਵੱਡੇ ਪੱਧਰ ’ਤੇ ਸੀਬੀਆਈ ਨੂੰ ਤਬਦੀਲ ਕੀਤੇ ਗਏ ਹਨ। ਸੂਬੇ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਨੇ ਜਸਟਿਸ ਵਿਨੀਤ ਸਰਾਂ ਤੇ ਅਨੀਰੁਧਾ ਬੋਸ ਦੇ ਬੈਂਚ ਨੂੰ ਦੱਸਿਆ ਕਿ ਜਦੋਂ ਇਹ ਦੋਸ਼ ਲੱਗਦੇ ਹਨ ਕਿ ਜਾਂਚ ਪਾਰਦਰਸ਼ੀ ਢੰਗ ਨਾਲ ਨਹੀਂ ਹੋ ਰਹੀ ਹੈ ਤਾਂ ਅਦਾਲਤ ਤੱਥਾਂ ਨੂੰ ਵਾਚਣ ਮਗਰੋਂ ਕੇਸ ਸੀਬੀਆਈ ਨੂੰ ਸੌਂਪ ਦਿੰਦੀ ਹੈ। ਸਿੱਬਲ ਨੇ ਬੈਂਚ ਨੂੰ ਦੱਸਿਆ,‘ਇਸ ਮਾਮਲੇ ਵਿੱਚ ਵੀ ਵੱਡੇ ਪੱਧਰ ’ਤੇ ਕੇਸ ਸੀਬੀਆਈ ਨੂੰ ਤਬਦੀਲ ਕੀਤੇ ਗਏ। ਕੁਝ ਚੀਜ਼ਾਂ ਬੇਹੱਦ ਹੈਰਾਨੀਜਨਕ ਹੋਈਆਂ ਹਨ। ਇਕ ਕੇਸ ਵਿੱਚ ਵਿਅਕਤੀ ਜਿਉਂਦਾ ਹੈ। ਇਸੇ ਦੌਰਾਨ ਸੀਬੀਆਈ ਡਕੈਤੀ ਕੇਸਾਂ ਦੀ ਵੀ ਜਾਂਚ ਕਰ ਰਹੀ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਹਨ। -ਪੀਟੀਆਈ