ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਮੇਟੀ ਦੇ ਮਹਿੰਗਾਈ ਭੱਤੇ (ਡੀਏ) ’ਚ 12 ਫ਼ੀਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ । ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ’ਚ ਅੱਜ ਦਿੱਲੀ ਕਮੇਟੀ ਦੇ ਸਮੁੱਚੇ ਸਟਾਫ਼ ਵੱਲੋਂ ਕਮੇਟੀ ਪ੍ਰਬੰਧਕਾਂ ਦੇ ਸਨਮਾਨ ਵਿੱਚ ‘ਧੰਨਵਾਦ ਸਮਾਹੋਰ’ ਕਰਵਾਇਆ ਗਿਆ ਸੀ। ਇੱਥੇ ਪ੍ਰਧਾਨ ਕਾਲਕਾ ਤੇ ਜਨਰਲ ਸਕੱਤਰ ਕਾਹਲੋਂ ਨੇ ਦਿੱਲੀ ਕਮੇਟੀ ਦੇ ਕਰਮਚਾਰੀਆਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ ’ਚ 12 ਫ਼ੀਸਦੀ ਦਾ ਹੋਰ ਵਾਧਾ ਕਰਨ, ਸਟਾਫ਼ ਮੈਂਬਰ ਦੀ ਮੌਤ ਹੋਣ ’ਤੇ ਜੇ ਨੌਕਰੀ ਕਮੇਟੀ ਵੱਲੋਂ ਹੈ ਤਾਂ ਇੱਕ ਦਿਨ ਦੀ ਤਨਖ਼ਾਹ ਸਟਾਫ਼ ਵੱਲੋਂ ਦੇਣ ਬਾਰੇ, ਸਮੂਹ ਸਟਾਫ਼ ਲਈ ਮੈਡੀਕਲ ਕਲੇਮ ਪਾਲਿਸੀ ਬਣਾਉਣ, ਸਟਾਫ਼ ਮੈਂਬਰਾਂ ਨੂੰ ਵਰਦੀ ਦੇਣ ਅਤੇ ਰੈਗੂਲਰ ਹੋਣ ਤੋਂ ਬਾਅਦ ਪੱਕੇ ਕੀਤੇ ਜਾਣ ਦੀ ਮਿਆਦ ਨੂੰ 2 ਸਾਲ ਕੀਤੇ ਜਾਣ ਵਰਗੇ ਅਹਿਮ ਐਲਾਨ ਕੀਤੇ ।