ਪੱਤਰ ਪ੍ਰੇਰਕ
ਰਾਜਪੁਰਾ, 8 ਨਵੰਬਰ
ਰਾਜਪੁਰਾ-ਚੰਡੀਗੜ੍ਹ ਸੜਕ ਨੇੜੇ ਟੋਰੈਂਟ ਗੈਸ ਪਾਈਪ ਲਾਈਨ ਪ੍ਰਾਈਵੇਟ ਕੰਪਨੀ ਵੱਲੋਂ ਪੁੱਟੇ ਗਏ ਟੋਏ ਵਿੱਚ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਸਦਰ ਦੀ ਪੁਲੀਸ ਨੇ ਦੱਸਿਆ ਕਿ ਹਰਜੀਤ ਕੁਮਾਰ ਵਾਸੀ ਪਿੰਡ ਜਨਸੂਆ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਿਤਾ ਸ਼ਾਮ ਲਾਲ ਆਪਣੇ ਮੋਟਰਸਾਈਕਲ ’ਤੇ ਰਾਜਪੁਰਾ-ਚੰਡੀਗੜ੍ਹ ਰੋਡ ’ਤੇ ਪ੍ਰਾਈਮ ਹੱਬ ਦੇ ਸਾਹਮਣੇ ਸਲਿੱਪ ਰੋਡ ’ਤੇ ਜਾ ਰਿਹਾ ਸੀ ਕਿ ਉਕਤ ਸੜਕ ’ਤੇ ਟੋਰੈਂਟ ਗੈਸ ਪਾਈਪ ਲਾਈਨ ਪ੍ਰਾਈਵੇਟ ਲਿਮਟਿਡ ਜ਼ੀਰਕਪੁਰ ਵੱਲੋਂ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੌਰਾਨ ਇੱਕ ਡੂੰਘਾ ਟੋਇਆ ਪੁੱਟਿਆ ਹੋਇਆ ਸੀ ਜਿਸ ’ਚ ਡਿੱਗ ਕੇ ਉਨ੍ਹਾਂ ਦੀ ਮੌਤ ਹੋ ਗਈ।