ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸਾਲ 2019 ਵਿੱਚ ਸਥਾਨਕ ਇੱਕ ਹੋਟਲ ਵਿੱਚ ਹੋਈ ਵਾਰਦਾਤ ਦੇ ਸਬੰਧ ’ਚ ਹੁਸ਼ਿਆਰਪੁਰ ਦੀ ਜ਼ਿਲ੍ਹਾ ਅਦਾਲਤ ਨੇ ਪੰਜਾਬ ਪੁਲੀਸ ਦੇ ਏਡੀਸੀਪੀ ਨਰੇਸ਼ ਡੋਗਰਾ ਜੋ ਇਸ ਵੇਲੇ ਜਲੰਧਰ ਛਾਉਣੀ ਵਿੱਚ ਤਾਇਨਾਤ ਹਨ, ਸਣੇ ਪੰਜ ਜਣਿਆਂ ਨੂੰ ਸੰਮਨ ਕੀਤੇ ਹਨ। ਸਾਲ 2019 ਵਿਚ ਹੁਸ਼ਿਆਰਪੁਰ ਦੇ ਇਕ ਹੋਟਲ ਦੀ ਮਾਲਕੀ ਨੂੰ ਲੈ ਕੇ ਦੋ ਧਿਰਾਂ ’ਚ ਝਗੜਾ ਹੋਇਆ ਸੀ ਜਿਸ ਵਿਚ ਨਰੇਸ਼ ਡੋਗਰਾ ਵੀ ਸ਼ਾਮਿਲ ਸਨ। ਇਕ ਧਿਰ ਦੇ ਨਵਾਬ ਹੁਸੈਨ ਨੇ ਜਦੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੂਜੀ ਧਿਰ ਦੇ ਇਕ ਵਿਅਕਤੀ ਨੇ ਗੋਲੀ ਚਲਾ ਦਿੱਤੀ ਸੀ।