ਬਾਰਾਬੰਕੀ (ਯੂਪੀ), 25 ਜੂਨ
ਉੱਤਰ ਪ੍ਰਦੇਸ਼ ਦੇ ਬਾਰਾਂਬੰਕੀ ਜ਼ਿਲ੍ਹੇ ਦੀ ਰਾਮਸਨੇਹੀਘਾਟ ਤਹਿਸੀਲ ਵਿਚ ਮਸਜਿਦ ਢਾਹੁਣ ਸਬੰਧੀ ਨਿਊਜ਼ ਪੋਰਟਲ ਵੱਲੋਂ ਕਥਿਤ ਗਲਤ ਤੇ ਬੇਬੁਨਿਆਦ ਤੱਥ ‘ਤੇ ਅਧਾਰਤ ਖਬਰ ਪ੍ਰਸਾਰਤ ਕਰਨ ’ਤੇ ਨਿਊਜ਼ ਪੋਰਟਲ ਦੇ ਦੋ ਕਰਮਚਾਰੀਆਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਬਾਰਾਬੰਕੀ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਅਧਿਕਾਰੀ ਮੁਤਾਬਕ 23 ਜੂਨ ਨੂੰ ਸਮਾਚਾਰ ਪੋਰਟਲ ਨੇ ਆਪਣੇ ਟਵਿੱਟਰ ਹੈਂਡਲ ’ਤੇ ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਦਿਖਾਏ ਤੱਥ ਬੇਬੁਨਿਆਦ ਤੇ ਝੂਠੇ ਸਨ।