ਨਵੀਂ ਦਿੱਲੀ, 8 ਨਵੰਬਰ
ਜੇਐੱਨਯੂ ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਨੇ ਇੱਥੋਂ ਦੀ ਇੱਕ ਅਦਾਲਤ ’ਚ ਦੱਸਿਆ ਕਿ ਦਿੱਲੀ ਦੰਗਿਆਂ ਦੀ ਸਾਜ਼ਿਸ਼ ਦੇ ਕੇਸ ਵਿੱਚ ਗਵਾਹਾਂ ਦੇ ਬਿਆਨ ਕਿਸੇ ਹੋਰ ਵੱਲੋਂ ਲਿਖੇ ਗਏ ਸਨ ਅਤੇ ਉਨ੍ਹਾਂ ਨੂੰ ਦਿੱਤੇ ਗਏ ਸਨ ਕਿਉਂਕਿ ਪੁਲੀਸ ਕੋਲ ਕੋਈ ਸਬੂਤ ਨਹੀਂ ਸੀ ਅਤੇ ਅੱਧੇ ਸੱਚ ਦੇ ਆਧਾਰ ’ਤੇ ਉਸ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾ ਸਕਦਾ। ਉਮਰ ਖਾਲਿਦ ਅਤੇ ਕਈ ਹੋਰ ਜਣਿਆਂ ਨੂੰ ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਇਨ੍ਹਾਂ ’ਤੇ ਫਰਵਰੀ 2020 ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਪਿੱਛੇ ਮੁੱਖ ਸਾਜ਼ਿਸ਼ਘਾੜੇ ਹੋਣ ਦਾ ਦੋਸ਼ ਹੈ, ਜਿਨ੍ਹਾਂ ਵਿੱਚ 53 ਜਣੇ ਮਾਰੇ ਗਏ ਸਨ ਤੇ 700 ਤੋਂ ਵੱਧ ਜਣੇ ਜ਼ਖ਼ਮੀ ਹੋ ਗਏ ਸਨ। ਵਧੀਕ ਸੈਸ਼ਨਜ਼ ਜੱਜ ਅਮਿਤਾਭ ਰਾਵਤ ਅੱਗੇ ਆਪਣੀ ਜ਼ਮਾਨਤ ਅਰਜ਼ੀ ’ਤੇ ਬਹਿਸ ਕਰਦਿਆਂ ਸੀਨੀਅਰ ਐਡਵੋਕੇਟ ਤ੍ਰਿਦੀਪ ਪੇਸ ਨੇ ਤਿੰਨ ਗਵਾਹਾਂ ਦੇ ਬਿਆਨ ਪੜ੍ਹੇ ਤੇ ਕਿਹਾ ਕਿ ਇਹ ਇੱਕ ਦੂਜੇ ਦੇ ਵਿਰੋਧੀ ਹਨ ਤੇ ਘੜੇ ਗਏ ਹਨ। -ਪੀਟੀਆਈ