ਨਵੀਂ ਦਿੱਲੀ: ਡਰੱਗ ਫਰਮ ਜ਼ਾਇਡਸ ਕੈਡਿਲਾ ਨੇ ਅੱਜ ਕਿਹਾ ਕਿ ਇਸ ਨੂੰ ਭਾਰਤ ਸਰਕਾਰ ਵੱਲੋਂ ਇਸ ਦੀ ਕੋਵਿਡ-19 ਵੈਕਸੀਨ ਦੀਆਂ 1 ਕਰੋੜ ਡੋਜ਼ਾਂ ਪ੍ਰਤੀ ਡੋਜ਼ 265 ਰੁਪਏ ਮੁਤਾਬਕ ਸਪਲਾਈ ਕਰਨ ਦਾ ਆਰਡਰ ਮਿਲਿਆ ਹੈ। ਕੰਪਨੀ ਨੇ ਦੱਸਿਆ ਕਿ ਇਸ ਨੂੰ ਇਸ ਨੂੰ ਵਿਸ਼ਵ ਦੀ ਪਹਿਲੀ ਪਲਾਸਮਿਡ ਡੀਐੱਨਏ ਵੈਕੀਸਨ- ‘ਜ਼ਾਇਕੋਵ- ਡੀ’ ਦੀਆਂ 1 ਕਰੋੜ ਡੋਜ਼ਾਂ ਸਪਲਾਈ ਕਰਨ ਦਾ ਆਰਡਰ ਮਿਲਿਆ ਹੈ। ਭਾਰਤ ਸਰਕਾਰ ਨੂੁੰ ਪ੍ਰਤੀ ਡੋਜ਼ 265 ਰੁਪਏ ਅਤੇ ਸੂਈ-ਮੁਕਤ ਐਪਲੀਕੇਟਰ ਲਈ 93 ਰੁਪਏ ਦੇਣੇ ਪੈਣਗੇ, ਜਿਸ ’ਚ ਜੀਐੱਸਟੀ ਸ਼ਾਮਲ ਨਹੀਂ ਹੈ। ਕੰਪਨੀ ਨੇ ਕਿਹਾ ਕਿ ਇਹ ਕੀਮਤ ਕੇਂਦਰ ਸਰਕਾਰ ਨਾਲ ਸਲਾਹ-ਮਸ਼ਵਰਾ ਕਰ ਕੇ ਤੈਅ ਕੀਤੀ ਗਈ ਹੈ। -ਪੀਟੀਆਈ