ਨੋਇਡਾ, 8 ਨਵੰਬਰ
ਹਰਿਦੁਆਰ ’ਚ ਲੱਗੇ ਕੁੰਭ ਮੇਲੇ ’ਚ ਫ਼ਰਜ਼ੀ ਤਰੀਕੇ ਨਾਲ ਕਰੋਨਾ ਜਾਂਚ ਰਾਹੀਂ ਕਰੋੜਾਂ ਰੁਪਏ ਦਾ ਘੁਟਾਲਾ ਕਰਨ ਦੇ ਮਾਮਲੇ ’ਚ ਮੈਕਸ ਕਾਰਪੋਰੇਟ ਸਰਵਿਸਿਜ਼ ਲਿਮਟਿਡ ਦੇ ਮਾਲਕ ਅਤੇ ਉਸ ਦੀ ਪਤਨੀ ਨੂੰ ਨੋਇਡਾ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ’ਤੇ ਇੱਕ ਲੱਖ ਤੋਂ ਵੱਧ ਫਰਜ਼ੀ ਕਰੋਨਾ ਟੈਸਟ ਕਰਨ ਦਾ ਦੋਸ਼ ਹੈ। ਉੱਤਰਾਖੰਡ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਕਮਿਸ਼ਨਰ ਆਲੋਕ ਸਿੰਘ ਦੇ ਮੀਡੀਆ ਇੰਚਾਰਜ ਨੇ ਦੱਸਿਆ ਕਿ ਹਰਿਦੁਆਰ ਪੁਲੀਸ ਨੇ ਐਤਵਾਰ ਰਾਤ ਨੋਇਡਾ ਦੇ ਸੈਕਟਰ 48 ’ਚ ਰਹਿੰਦੇ ਮੈਕਸ ਕਾਰਪੋਰੇਟ ਸਰਵਿਸਿਜ਼ ਲਿਮਟਿਡ ਦੇ ਡਾਇਰੈਕਟਰ ਸ਼ਰਦ ਪੰਤ ਅਤੇ ਉਸ ਦੀ ਪਤਨੀ ਮਲਿਕਾ ਪੰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾ ਭਾਰਤੀ ਸੰਵਿਧਾਨ ਤੋਂ ਇਲਾਵਾ ਆਫ਼ਤ ਪ੍ਰਬੰਧਨ ਕਾਨੂੰਨ ਅਤੇ ਮਹਾਮਾਰੀ ਕਾਨੂੰਨ ਤਹਿਤ ਕੇਸ ਦਰਜ ਹੈ। -ਪੀਟੀਆਈ