ਚੇਨੱਈ, 25 ਜੁਲਾਈ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਇਸਲਾਮਿਕ ਸਟੇਟ (ਆਈਐੱਸ) ਅਤਿਵਾਦੀ ਸਮੂਹ ਤੇ ਕੱਟੜਪੰਥੀ ਜਥੇਬੰਦੀ ਹਿਜ਼ਬ-ਉਤ-ਤਹਿਰੀਰ ਦੀ ਵਿਚਾਰਧਾਰਾ ਦੀ ਕਥਿਤ ਵਕਾਲਤ ਕਰਨ ਵਾਲੇ ਇੱਕ ਗਰਮਖਿਆਲੀ ਦੀ ਫੇਸਬੁੱਕ ਪੋਸਟ ਨਾਲ ਜੁੜੇ ਇੱਕ ਮਾਮਲੇ ’ਚ ਤਾਮਿਲ ਨਾਡੂ ਦੇ ਚਾਰ ਜ਼ਿਲ੍ਹਿਆਂ ’ਚ ਛੇ ਥਾਵਾਂ ’ਤੇ ਛਾਪੇ ਮਾਰੇ।
ਐੱਨਆਈਏ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਅਬਦੁੱਲ੍ਹਾ ਤੇ ਉਸ ਦੇ ਸਾਥੀਆਂ ਦੇ ਤੰਜਾਵਰ, ਮਦੁਰਾਇ, ਥੇਨੀ ਤੇ ਤਿਰੂਨੇਲਵੇਲੀ ਜ਼ਿਲ੍ਹਿਆਂ ’ਚ ਸਥਿਤ ਰਿਹਾਇਸ਼ਾਂ ਦੀ ਤਲਾਸ਼ੀ ਲਈ ਗਈ। ਅਧਿਕਾਰੀ ਨੇ ਦੱਸਿਆ ਕਿ ਅਪਰੈਲ ’ਚ ਥੇਪਾਕੁਲਮ ਥਾਣੇ ’ਚ ਸ਼ਿਕਾਇਤ ਦੇ ਕੇ ਦੋਸ਼ ਲਾਇਆ ਗਿਆ ਸੀ ਕਿ ਅਬਦੁੱਲ੍ਹਾ ਨੇ ਫੇਸਬੁੱਕ ’ਤੇ ਭੜਕਾਊ ਸੰਦੇਸ਼ ਪੋਸਟ ਕੀਤੇ ਹਨ ਜਿਨ੍ਹਾਂ ’ਚ ਧਾਰਮਿਕ ਆਧਾਰ ’ਤੇ ਲੋਕਾਂ ਨੂੰ ਭਾਰਤ ਖ਼ਿਲਾਫ਼ ਜੰਗ ਛੇੜਨ ਲਈ ਉਕਸਾਇਆ ਗਿਆ ਸੀ। -ਪੀਟੀਆਈ