ਝੁਨੀਰ: ਪੰਜਾਬ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਸੁਖਜੀਤ ਸਿੰਘ ਰਾਮਾਨੰਦੀ ਦੀ ਸਰਪ੍ਰਸਤੀ ਹੇਠ ਪਿੰਡ ਬਣਾਂਵਾਲੀ ਅਤੇ ਦਸੋਂਦੀਆਂ ਵਿੱਚ ਰੋਸ ਰੈਲੀਆਂ ਕੱਢੀਆਂ ਗਈਆਂ। ਇਸ ਮੌਕੇ ਮਜ਼ਦੂਰਾਂ ਦੀ ਸਟੇਟ ਕਮੇਟੀ ਦੇ ਮੈਂਬਰ ਸੁਖਜੀਤ ਸਿੰਘ ਰਾਮਾਨੰਦੀ ਨੇ ਰਾਜ ਸਰਕਾਰ ਤੋਂ ਝੋਨੇ ਦੀ ਲਵਾਈ 6000 ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਪ੍ਰਤੀ ਦਿਨ ਤੈਅ ਕਰਨ ਦੀ ਮੰਗ ਕੀਤੀ। ਇਸ ਮੌਕੇ ਮਜ਼ਦੂਰ ਆਗੂ ਗੁਰਮੀਤ ਕੌਰ ਬਣਾਂਵਾਲੀ, ਹਰਪ੍ਰੀਤ ਕੌਰ, ਜਗਜੀਤ ਸਿੰਘ ਬਣਾਂਵਾਲੀ, ਰਣਜੀਤ ਸਿੰਘ ਪੇਰੋਂ ਅਤੇ ਗੁਰਮੇਲ ਸਿੰਘ ਦਸੋਂਦੀਆਂ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਜ਼ਦੂਰਾਂ ਨਾਲ ਹਰ ਪਾਸੇ ਹੋ ਰਹੇ ਅਨਿਆਂ ਦੀ ਨਿੰਦਾ ਕੀਤੀ। -ਪੱਤਰ ਪ੍ਰੇਰਕ