ਨਵੀਂ ਦਿੱਲੀ: ਭਾਰਤੀ ਓਲੰਪਿਕ ਕਮੇਟੀ (ਆਈਓਏ) ਨੇ ਅੱਜ ਕਿਹਾ ਕਿ ਟੋਕੀਓ ਖੇਡਾਂ ਲਈ ਜਾਣ ਵਾਲੇ ਸਾਰੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਕਰੋਨਾ ਲਾਗ ਖ਼ਿਲਾਫ਼ ਟੀਕੇ ਦੀ ਪਹਿਲੀ ਡੋਜ਼ ਮਿਲ ਗਈ ਹੈ ਤੇ ਦੇਸ਼ ਤੋਂ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਦੂਜੀ ਡੋਜ਼ ਵੀ ਮਿਲ ਜਾਵੇਗੀ। ਆਈਓਏ ਨੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਾਰੀਆਂ ਕੌਮੀ ਖੇਡ ਫੈਡਰੇਸ਼ਨਾਂ ਤੋਂ ਖ਼ਿਡਾਰੀਆਂ ਤੇ ਅਧਿਕਾਰੀਆਂ ਦੇ ਟੀਕਾਕਰਨ ਦੇ ਵੇਰਵੇ ਮੰਗੇ ਸਨ, ਜੋ ਕਿ 23 ਜੁਲਾਈ ਤੋਂ ਸ਼ੁਰੂ ਵਾਲੀਆਂ ਟੋਕੀਓ ਓਲੰਪਿਕ ਲਈ ਜਾਣ ਵਾਸਤੇ ਤਿਆਰ ਹਨ। ਕਮੇਟੀ ਪ੍ਰਧਾਨ ਨਰਿੰਦਰ ਬੱਤਰਾ ਅਤੇ ਸਕੱਤਰ ਜਨਰਲ ਰਾਜੀਵ ਮਹਿਤਾ ਨੇ ਕਿਹਾ, ‘ਆਈਓਏ ਇਹ ਯਕੀਨੀ ਬਣਾ ਰਹੀ ਹੈ ਕਿ ਓਲੰਪਿਕ ਲਈ ਜਾਣ ਵਾਲੇ ਖਿਡਾਰੀ, ਤਕਨੀਕੀ ਅਧਿਕਾਰੀ ਅਤੇ ਦਲ ਦੇ ਮੈਂਬਰ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਅਤੇ ਜਾਪਾਨ ਜਾਣ ਤੋਂ ਪਹਿਲਾਂ ਸਾਰਿਆਂ ਦਾ ਕਰੋਨਾ ਟੀਕਾਕਰਨ ਪੂਰਾ ਕਰ ਲਿਆ ਜਾਵੇਗਾ।’ -ਪੀਟੀਆਈ