ਨਵੀਂ ਦਿੱਲੀ: ਦੇਸ਼ ਦੀ ਸੈਨਾ ਨੂੰ ਇਜ਼ਰਾਈਲ ਵੱਲੋਂ ਚਾਰ ਹੈਰੋਨ ਡਰੋਨਜ਼ ਲੀਜ਼ ’ਤੇ ਦਿੱਤੇ ਜਾਣਗੇ। ਇਹ ਡਰੋਨ ਅਗਲੇ ਕੁਝ ਮਹੀਨਿਆਂ ਵਿੱਚ ਭਾਰਤ ਪਹੁੰਚ ਜਾਣਗੇ। ਸੈਨਾ ਵੱਲੋਂ ਇਨ੍ਹਾਂ ਡਰੋਨਾਂ ਰਾਹੀਂ ਦੇਸ਼ ਦੀ ਚੀਨ ਨਾਲ ਲੱਗਦੀ ਸਰਹੱਦ ’ਤੇ ਨਜ਼ਰ ਰੱਖੀ ਜਾਵੇਗੀ। ਸੈਨਾ ਵੱਲੋਂ ਇਹ ਡਰੋਨ ਤਿੰਨ ਸਾਲਾਂ ਲਈ ਲੀਜ਼ ’ਤੇ ਲਏ ਜਾ ਰਹੇ ਹਨ ਤੇ ਦੋ ਡਰੋਨ ਅਗਸਤ ਮਹੀਨੇ ਵਿੱਚ ਭਾਰਤ ਪਹੁੰਚਣ ਦੀ ਸੰਭਾਵਨਾ ਹੈ। -ਪੀਟੀਆਈ