ਬਰਨਾਲਾ (ਖੇਤਰੀ ਪ੍ਰਤੀਨਿਧ): ਕਰੋਨਾ ਮਹਾਮਾਰੀ ਦੌਰਾਨ ਮਰੀਜ਼ਾਂ ਦੀ ਮਦਦ ਲਈ ਅੱਗੇ ਆਉਂਦਿਆਂ ‘ਬਰੇਵਹਾਰਟਸ’ ਨਾਮੀ ਐਨਜੀਓ ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੂੰ 16 ਲੱਖ ਤੋਂ ਵੱਧ ਕੀਮਤ ਦੇ 23 ਆਕਸੀਜਨ ਕੰਸਨਟ੍ਰੇਟਰ, 5 ਹਜ਼ਾਰ ਮਾਸਕ, 100 ਪਲਸ ਔਕਸੀਮੀਟਰ, ਸੈਨੇਟਾਈਜ਼ਰ, ਵਿਟਾਮਿਨ ਸੀ ਗੋਲੀਆਂ, ਡਿਜੀਟਲ ਥਰਮਾਮੀਟਰ ਤੇ ਹੋਰ ਸਾਮਾਨ ਭੇਟ ਕੀਤਾ ਗਿਆ। ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਤੇਜਪਾਲ ਸਿੰੰਘ ਤਲਵੰਡੀ ਅਤੇ ਰਤਨਜੋਤ ਬਦੇਸ਼ਾਂ ਦੀ ਅਗਵਾਈ ਹੇਠ ਚੱਲ ਰਹੀ ਸੰਸਥਾ ਬਰੇਵਹਾਰਟਸ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਾਮਾਨ ਸਿਹਤ ਵਿਭਾਗ ਰਾਹੀਂ ਕਰੋਨਾ ਮਰੀਜ਼ਾਂ ਤੱਕ ਪਹੁੰਚਾਇਆ ਜਾਵੇਗਾ, ਜੋ ਵਰਦਾਨ ਸਾਬਿਤ ਹੋਵੇਗਾ।| ਇਸ ਮੌਕੇ ਉਨ੍ਹਾਂ ਏਆਈਜੀ ਭੁਪਿੰਦਰ ਸਿੰਘ ਦਾ ਵੀ ਸੁਹਿਰਦ ਯਤਨਾਂ ਲਈ ਧੰਨਵਾਦ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਆਦਿਤਯ ਡੇਚਲਵਾਲ, ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ, ਐਨਜੀਓ ਤੋਂ ਜਗਪ੍ਰੀਤ ਸਿੰਘ, ਨਰਿੰਦਰ ਸਿੰਘ, ਹਰਭੇਜ ਅਟਵਾਲ, ਬਿਕਰਮ ਗੜੰਗ ਤੇ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।