ਜੰਮੂ, 23 ਅਗਸਤ
ਜੰਮੂ-ਕਸ਼ਮੀਰ ‘ਚ ਅੱਜ ਛੇ ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਚਾਰ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਭੂਚਾਲ ਰਾਤ 2:20ਵਜੇ ਆਇਆ, ਜਿਸ ਦਾ ਕੇਂਦਰ ਕਟੜਾ ਖੇਤਰ ਤੋਂ 61 ਕਿਲੋਮੀਟਰ ਪੂਰਬ ‘ਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਦੂਜਾ ਭੂਚਾਲ ਤੜਕੇ 3:21 ਵਜੇ ਆਇਆ ਅਤੇ ਇਸ ਦੀ ਸ਼ਿੱਦਤ ਰਿਕਟਰ ਪੈਮਾਨੇ ‘ਤੇ 2.6 ਮਾਪੀ ਗਈ। ਤੀਜੀ ਵਾਰ ਇਹ ਤੜਕੇ 3:44 ਵਜੇ 2.8 ਦੀ ਸ਼ਿੱਦਤ ਨਾਲ ਆਇਆ ਤੇ ਚੌਥੀ ਵਾਰ ਸਵੇਰੇ 8.03 ਵਜੇ ਭੂਚਾਲ ਆਇਆ ਅਤੇ ਇਸ ਦੀ ਸ਼ਿੱਦਤ 2.9 ਸੀ।