ਨਵੀਂ ਦਿੱਲੀ, 16 ਸਤੰਬਰ
ਅੰਡਰਗਰੈਜੂਏਟ ਕੋਰਸਾਂ ਵਿੱਚ ਦਾਖ਼ਲੇ ਲਈ ਯੂਨੀਵਰਸਿਟੀ ਸਾਂਝਾ ਦਾਖਲਾ ਟੈਸਟ (ਸੀਯੂਈਟੀ) ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਹਨ। ਨੈਸ਼ਨਲ ਟੈਸਟਿੰਗ ਏਜੰਸੀ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪ੍ਰੀਖਿਆ ਦੇ ਨਤੀਜੇ ਵੀਰਵਾਰ ਨੂੰ ਰਾਤ 10 ਵਜੇ ਐਲਾਨੇ ਜਾਣੇ ਸਨ ਪਰ ਐੱਨਟੀਏ ਨੇ ਵੱਡੇ ਡੇਟਾਬੇਸ ਦਾ ਹਵਾਲਾ ਦਿੰਦੇ ਹੋਏ ਨਤੀਜੇ ਐਲਾਨਣ ਵਿੱਚ ਦੇਰੀ ਬਾਰੇ ਦੇਰ ਰਾਤ ਸੂਚਨਾ ਦਿੱਤੀ ਸੀ। ਐੱਨਟੀਏ ਦੀ ਸੀਨੀਅਰ ਡਾਇਰੈਕਟਰ (ਪ੍ਰੀਖਿਆ) ਸਾਧਨਾ ਪਰਾਸ਼ਰ ਨੇ ਕਿਹਾ, ‘ਪ੍ਰੀਖਿਆ ਵਿੱਚ ਸ਼ਾਮਲ ਯੂਨੀਵਰਸਿਟੀਆਂ ਮੈਰਿਟ ਸੂਚੀ ਤਿਆਰ ਕਰਨਗੀਆਂ ਅਤੇ ਸੀਯੂਈਟੀ-ਯੂਜੀ ਦੀ ਮਾਰਕ ਸ਼ੀਟ ਦੇ ਆਧਾਰ ‘ਤੇ ਵਿਦਿਆਰਥੀਆਂ ਦੀ ਕੌਂਸਲਿੰਗ ਬਾਰੇ ਫੈਸਲਾ ਕਰਨਗੀਆਂ।’