ਦਿਲਬਾਗ ਸਿੰਘ ਗਿੱਲ
ਅਟਾਰੀ, 21 ਦਸੰਬਰ
ਲਾਹੌਰ ਵਿੱਚ ਰਹਿੰਦੇ ਆਪਣੇ ਭੈਣ-ਭਰਾਵਾਂ ਨੂੰ ਮਿਲਣ ਲਈ 10 ਸਾਲ ਪਹਿਲਾਂ ਪਾਕਿਸਤਾਨ ਗਈ ਹਸੀਨਾ ਜ਼ੇਲ੍ਹ ਕੱਟਣ ਉਪਰੰਤ ਅੱਜ ਵਾਹਗਾ-ਅਟਾਰੀ ਸਰਹੱਦ ਰਾਹੀਂ ਵਤਨ ਪਰਤੀ।
ਵਾਹਗਾ-ਅਟਾਰੀ ਸਰਹੱਦ ਵਿਖੇ ਪਾਕਿਸਤਾਨ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਫੈਜ਼ਲ ਨੇ ਹਸੀਨਾ ਨੂੰ ਬੀਐੱਸਐੱਫ ਦੇ ਸਹਾਇਕ ਕਮਾਂਡੈਂਟ ਅਨਿਲ ਚੌਹਾਨ ਦੇ ਹਵਾਲੇ ਕੀਤਾ। ਮਿਲੀ ਜਾਣਕਾਰੀ ਅਨੁਸਾਰ ਹਸੀਨਾ (60) ਦਸ ਸਾਲ ਪਹਿਲਾਂ ਪਾਸਪੋਰਟ ਵੀਜ਼ਾ ਰਾਹੀਂ ਲਾਹੌਰ ਰਹਿੰਦੇ ਆਪਣੇ ਭੈਣ-ਭਰਾਵਾਂ ਨੂੰ ਮਿਲਣ ਗਈ ਸੀ। ਹਸੀਨਾ ਦਾ ਦੋ ਮਹੀਨੇ ਤੱਕ ਦਾ ਵੀਜ਼ਾ ਸੀ, ਜੋ ਖ਼ਤਮ ਹੋਣ ਉਪਰੰਤ ਉਹ ਪਾਕਪਟਨ ਸਥਿਤ ਧਾਰਮਿਕ ਸਥਾਨ ’ਤੇ ਰਹਿਣ ਲੱਗ ਪਈ। ਪਾਕਪਟਨ (ਪਾਕਿਸਤਾਨੀ ਪੰਜਾਬ) ਵਿੱਚ ਰਹਿਣ ਦੇ ਚਾਰ ਸਾਲਾਂ ਬਾਅਦ ਉਸ ਨੂੰ ਪਾਕਿਸਤਾਨੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ।