ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਦਸੰਬਰ
ਲੁਧਿਆਣਾ ਆਪਣੀ ਵਿਲੱਖਣ ਅਤੇ ਜੀਵਨ ਸ਼ੈਲੀ ਲਈ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਦਾ ਹੀ ਇੱਕ ਉਪਰਾਲਾ ਕਰਦਿਆਂ ਅੱਜ ਸ਼ਹਿਰ ਵਾਸੀਆਂ ਨੂੰ ਸਿਹਤਮੰਦ ਅਤੇ ਮਨੋਰੰਜਨ ਕਰਨ ਲਈ ‘ਫਿਟੀਫਾਈ- ਸਿਹਤਮੰਦ ਨਾਗਰਿਕ ਤੰਦਰੁਸਤ ਲੁਧਿਆਣਾ’ ਨਾਂ ਹੇਠ ਸਮਾਗਮ ਸਿੱਧਵਾਂ ਕਨਾਲ ਵਾਟਰ ਫਰੰਟ ਵਿੱਚ ਕਰਵਾਇਆ ਗਿਆ। ਇਸ ਸਮਾਗਮ ’ਚ ਕੈਬਨਿਟ ਮੰਤਰੀ ਆਸ਼ੂ ਦੇ ਪਰਿਵਾਰਕ ਮੈਂਬਰਾਂ ਵਿੱਚ ਉਨ੍ਹਾਂ ਦੀ ਪਤਨੀ ਮਮਤਾ ਆਸ਼ੂ ਅਤੇ ਪੂਨਮ ਸ਼ਰਮਾ ਤੋਂ ਇਲਾਵਾ ਮੇਅਰ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਹਾਜ਼ਰ ਸਨ। ਇਸ ਮੌਕੇ ਸ੍ਰੀ ਆਸ਼ੂ ਨੇ ਕਿਹਾ ਕਿ ਵਿਅਸਤ ਕਾਰਜਾਂ ਅਤੇ ਸਮਾਂ-ਸੀਮਾ ਦੇ ਵਿਚਕਾਰ ਅਕਸਰ ਲੋਕ ਆਪਣੀ ਸਿਹਤ ਦਾ ਖਿਆਲ ਰੱਖਣਾ ਭੁੱਲ ਜਾਂਦੇ ਹਨ, ਫਿਟੀਫਾਈ ਦਾ ਆਯੋਜਨ ਵਸਨੀਕਾਂ ਨੂੰ ਸਿਹਤਮੰਦ ਅਤੇ ਸਿਹਤਮੰਦ ਪ੍ਰਣਾਲੀ ਦੀ ਪਾਲਣਾ ਨੂੰ ਉਤਸ਼ਾਹਤ ਕਰਨ ਲਈ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਵਿੱਚ ਸਾਈਕਲਿੰਗ, ਜ਼ੁੰਬਾ, ਭੰਗੜਾ, ਯੋਗਾ, ਖੇਡਾਂ, ਮੈਜ਼ਿਕ ਸ਼ੋਅ ਆਦਿ ਗਤੀਵਿਧੀਆਂ ਖਿੱਚ ਦਾ ਕੇਂਦਰ ਰਹੀਆਂ। ਸ੍ਰੀ ਆਸ਼ੂ ਨੇ ਇਸ ਸਮਾਗਮ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਬੱਚਿਆਂ ਸਮੇਤ ਸਿੱਧਵਾਂ ਕਨਾਲ ਵਾਟਰ ਫਰੰਟ ਵਿੱਚ ਪਹੁੰਚ ਕੇ ਆਨੰਦ ਮਾਣਿਆ।